ਚੀਨ ''ਚ ਕੈਨੇਡਾ ਦੀ ਕੰਪਨੀ ਖੋਲ੍ਹਹੇਗੀ 1500 ਪੌਪਾਇਜ ਰੈਸਤਰਾਂ
Thursday, Jul 25, 2019 - 10:33 PM (IST)

ਟੋਰਾਂਟੋ - ਰੈਸਤਰਾਂ ਬ੍ਰੈਂਡ ਇੰਟਰਨੈਸ਼ਨਲ ਇਨ-ਕਾਰਪੋਰੇਸ਼ਨ ਦਾ ਆਖਣਾ ਹੈ ਕਿ ਅਗਲੇ 10 ਸਾਲਾ 'ਚ ਉਨ੍ਹਾਂ ਦਾ ਚੀਨ ਦੇ ਨਾਲ ਉੱਥੇ 1500 ਤੋਂ ਜ਼ਿਆਦਾ ਪੌਪਾਇਜ ਰੈਸਤਰਾਂ ਖੋਲ੍ਹਣ ਦਾ ਸਮਝੌਤਾ ਕੀਤਾ ਹੈ। ਟਿੱਮ ਹੌਰਟਨ ਅਤੇ ਬਰਗਰ ਕਿੰਗ ਵਰਗੇ ਰੈਸਤਰਾਂ ਵੀ ਟੋਰਾਂਟੋ ਸਥਿਤ ਇਸੇ ਕੰਪਨੀ ਦੀ ਮਲਕੀਅਤ ਹਨ।
ਪੌਪਾਇਜ ਰੈਸਤਰਾਂ ਦੇ ਵਿਕਾਸ ਲਈ ਇਸ ਕੈਨੇਡੀਅਨ ਕੰਪਨੀ ਦੀ ਚੀਨੀ ਭਾਈਵਾਲ ਟੈੱਬ ਫੂਡ ਇਨਵੈਸਟਮੈਂਟ (ਟੀ. ਐੱਫ. ਆਈ.) ਕੰਪਨੀ ਹੈ, ਜਿਸ ਦੇ ਤੁਰਕੀ ਅਤੇ ਚੀਨ 'ਚ 2 ਹਜ਼ਾਰ ਤੋਂ ਵੀ ਜ਼ਿਆਦਾ ਰੈਸਤਰਾਂ ਹਨ। ਇਸ ਤੋਂ ਇਲਾਵਾ 2012 ਤੋਂ ਹੀ ਟੈੱਬ ਫੂਡ ਇਨਵੈਸਟਮੈਂਟ ਚੀਨ 'ਚ ਬਰਗਰ ਕਿੰਗ ਦੀ ਭਾਈਵਾਲੀ ਹੈ। ਰੈਸਤਰਾਂ ਬ੍ਰੈਂਡਾਂ ਦੀਆਂ ਇਸ ਸਮੇਂ ਅਮਰੀਕਾ ਅਤੇ ਕੈਨੇਡਾ ਸਮੇਤ 25 ਦੇਸ਼ਾਂ 'ਚ 3100 ਪੌਪਾਇਜ ਲੋਕੇਸ਼ਨਾਂ ਹਨ। ਦੱਸ ਦਈਏ ਕਿ ਇਸ ਕੰਪਨੀ ਦੇ ਅਮਰੀਕਾ ਅਤੇ ਕੈਨੇਡਾ 'ਚ 4800 ਟਿੱਮ ਹੌਰਟਨਜ ਰੈਸਤਰਾਂ ਵੀ ਹਨ।