ਕੈਨੇਡੀਅਨ ਸਿੱਖ ਸਰਵਣ ਸਿੰਘ ਨੇ ਬਣਾਇਆ ਦੁਨੀਆ ਦੀ ਸਭ ਤੋਂ ਲੰਮੀ ਦਾੜ੍ਹੀ ਰੱਖਣ ਦਾ ਰਿਕਾਰਡ (ਵੀਡੀਓ)

Friday, Mar 24, 2023 - 01:15 PM (IST)

ਕੈਨੇਡੀਅਨ ਸਿੱਖ ਸਰਵਣ ਸਿੰਘ ਨੇ ਬਣਾਇਆ ਦੁਨੀਆ ਦੀ ਸਭ ਤੋਂ ਲੰਮੀ ਦਾੜ੍ਹੀ ਰੱਖਣ ਦਾ ਰਿਕਾਰਡ (ਵੀਡੀਓ)

ਟੋਰਾਂਟੋ - ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਰਵਣ ਸਿੰਘ ਨੇ ਦੁਨੀਆ ਦੀ ਸਭ ਤੋਂ ਲੰਬੀ ਦਾੜ੍ਹੀ ਰੱਖਣ ਦਾ ਵਰਲਡ ਰਿਕਾਰਡ ਬਣਾਇਆ ਹੈ। ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 3 ਇੰਚ ਹੈ। ਗਿਨੀਜ਼ ਵਰਲਡ ਰਿਕਾਰਡ ਅਨੁਸਾਰ ਇਸ ਤੋਂ ਪਹਿਲਾਂ 2008 ਵਿੱਚ ਸਰਵਣ ਸਿੰਘ ਦੀ ਦਾੜ੍ਹੀ ਮਾਪੀ ਗਈ ਸੀ। ਜੋ ਉਸ ਸਮੇਂ 2.33 ਮੀਟਰ ਯਾਨੀ 7 ਫੁੱਟ 8 ਇੰਚ ਸੀ। ਇਸ ਤੋਂ ਬਾਅਦ 2010 ਵਿੱਚ ਰੋਮ ਵਿਚ ਸਰਵਣ ਦੀ ਦਾੜ੍ਹੀ ਮੁੜ ਮਾਪੀ ਗਈ, ਜਿੱਥੇ ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 2.495 ਮੀਟਰ (8 ਫੁੱਟ ਅਤੇ 2.5 ਇੰਚ) ਨਿਕਲੀ। ਫਿਰ ਇਸਨੂੰ 15 ਅਕਤੂਬਰ, 2022 ਨੂੰ ਦੁਬਾਰਾ ਮਾਪਿਆ ਗਿਆ ਅਤੇ ਇਹ 2.54 ਮੀਟਰ (8 ਫੁੱਟ 3 ਇੰਚ) ਲੰਬੀ ਪਾਈ ਗਈ। 

ਇਹ ਵੀ ਪੜ੍ਹੋ: ਨਵਾਂ ਖ਼ੁਲਾਸਾ: ਬ੍ਰਿਟੇਨ ਦੀ ਨਾਗਰਿਕਤਾ ਲੈਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ

ਸਿੰਘ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਜਦੋਂ ਉਹ 17 ਸਾਲ ਦੇ ਸਨ ਉਦੋਂ ਤੋਂ ਹੀ ਉਨ੍ਹਾਂ ਨੇ ਆਪਣੀ ਦਾੜ੍ਹੀ ਕਟਵਾਉਣੀ ਬੰਦ ਕਰ ਦਿੱਤੀ ਸੀ। ਦੱਸ ਦੇਈਏ ਕਿ ਦਾੜ੍ਹੀ ਗਿੱਲੀ ਹੋਣ 'ਤੇ ਹੀ ਮਾਪੀ ਜਾਂਦੀ ਹੈ। ਇਸੇ ਲਈ ਭਾਵੇਂ ਦਾੜ੍ਹੀ ਘੁੰਗਰਾਲੀ ਹੋਵੇ, ਇਸ ਦਾ ਲੰਬਾਈ 'ਤੇ ਕੋਈ ਅਸਰ ਨਹੀਂ ਪੈਂਦਾ। ਸਿੰਘ ਆਪਣੀ ਦਾੜ੍ਹੀ ਦਾ ਬਹੁਤ ਧਿਆਨ ਰੱਖਦੇ ਹੈ। ਇਸ ਵਿੱਚ ਚਿਹਰੇ ਦੇ ਵਾਲਾਂ ਨੂੰ ਸ਼ੈਂਪੂ ਕਰਨਾ ਅਤੇ ਕੰਡੀਸ਼ਨਿੰਗ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ ਨੇ ਭਾਰਤ ਤੋਂ ਮੰਗਵਾਏ 20 ਲੱਖ ਆਂਡੇ, ਇਸ ਕਾਰਨ ਲਿਆ ਇਹ ਫ਼ੈਸਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News