ਕੈਨੇਡਾ : ਕਾਮਿਆਂ ਦੀ ਵੱਡੀ ਸੰਸਥਾ ਯੂਨੀਫੋਰ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਕੀਤੀ ਹਿਮਾਇਤ

12/12/2020 9:38:36 AM

ਨਿਊਯਾਰਕ/ ਟੋਰਾਂਟੋ, ( ਰਾਜ ਗੋਗਨਾ)— ਬੀਤੇ ਦਿਨ ਕੈਨੇਡਾ ਦੇ ਕਾਮਿਆਂ ਦੀ ਵੱਡੀ ਸੰਸਥਾ ਯੂਨੀਫੋਰ (UNIFOR) ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। 

ਯੂਨੀਫੋਰ ਕੈਨੇਡਾ ਦੇ ਪ੍ਰਾਈਵੇਟ ਸੈਕਟਰ ਖਾਸਕਰ ਆਟੋ ਸੈਕਟਰ ਦੇ ਕਾਮਿਆਂ ਦੀ ਬਹੁਤ ਵੱਡੀ ਸੰਸਥਾ ਹੈ। ਜ਼ਿਕਰਯੋਗ ਹੈ ਕਿ ਇਸ ਦੇ ਤਕਰੀਬਨ 3,10,000 ਤੋਂ ਵੱਧ ਮੈਂਬਰ ਹਨ । ਇਸ ਤੋਂ ਪਹਿਲਾਂ ਕੈਨੇਡਾ ਦੀ ਨੈਸ਼ਨਲ ਫਾਰਮਰ ਯੂਨੀਅਨ ਵੱਲੋਂ ਵੀ ਕਿਸਾਨੀ ਸੰਘਰਸ਼ ਦੀ ਹਿਮਾਇਤ ਕੀਤੀ ਜਾ ਚੁੱਕੀ ਹੈ ।

ਯੂਨੀਫੋਰ ਦੇ ਰਾਸ਼ਟਰੀ ਪ੍ਰਧਾਨ ਜੈਰੀ ਡਾਐਸ ਨੇ ਭਾਰਤ ਸਰਕਾਰ ਦੀ ਇਸ ਕੋਰੋਨਾ ਮਹਾਮਾਰੀ ਦੇ ਸਮੇਂ ਕਿਸਾਨੀ ਬਿੱਲਾਂ ਨੂੰ ਲੈ ਕੇ ਆਉਣ ਲਈ ਆਲੋਚਨਾ ਕੀਤੀ ਹੈ। ਉਨਾਂ ਕਿਹਾ ਹੈ ਕਿ ਇਨ੍ਹਾਂ ਬਿੱਲਾਂ ਨਾਲ ਸਿਰਫ ਵੱਡੇ ਕਾਰਪੋਰੇਟ ਘਰਾਣਿਆਂ ਦਾ ਹੀ ਫਾਇਦਾ ਹੋਵੇਗਾ ਅਤੇ ਇਸ ਵਿਚ ਕਿਸਾਨਾਂ ਦਾ ਨੁਕਸਾਨ ਹੀ ਨੁਕਸਾਨ ਹੈ।
 


Lalita Mam

Content Editor

Related News