ਕੈਨੇਡਾ ਤੋਂ ਦੁਖਦਾਇਕ ਖ਼ਬਰ: ਸੜਕ ਹਾਦਸੇ ''ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

Tuesday, Jan 12, 2021 - 06:01 PM (IST)

ਕੈਨੇਡਾ ਤੋਂ ਦੁਖਦਾਇਕ ਖ਼ਬਰ: ਸੜਕ ਹਾਦਸੇ ''ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਬੀਤੀ ਰਾਤ ਕੈਨੇਡਾ ਦੇ ਹਾਈਵੇਅ 401 ਤੇ ਗੁਲਫ ਲਾਇਨ ਦੇ ਲਾਗੇ ਅਤੇ ਹਾਈਵੇਅ 6 'ਤੇ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਇਕ ਐਸਯੂਵੀ ਅਤੇ ਟਰੈਕਟਰ ਟਰੇਲਰ ਵਿਚਕਾਰ ਹੋਈ ਟੱਕਰ ਵਿੱਚ ਦੋ ਪੰਜਾਬੀ ਮੂਲ ਦੇ ਬਰੈਪਟਨ ਨਿਵਾਸੀ ਨੌਜਵਾਨਾਂ ਦੀ ਮੌਤ ਹੋ ਗਈ।

PunjabKesari

ਇਹਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਸੰਘਾ (22) ਅਤੇ ਕੈਲੇਡਨ ਸਿਟੀ ਦਾ ਰਹਿਣ ਵਾਲਾ ਨੌਜਵਾਨ ਮੰਨਤ ਖੰਨਾ ਸਪੁੱਤਰ ਦੀਪ ਖੰਨਾ ਵਜੋਂ ਹੋਈ ਜੋ ਕਿ ਇਕ ਟਰਾਂਸਪੋਰਟਰ ਹੈ।ਜਦਕਿ ਟਰੱਕ ਟ੍ਰੇਲਰ ਦਾ ਡਰਾਈਵਰ ਸੁਰੱਖਿਅਤ ਹੈ। ਇਹ ਦਰਦਨਾਕ ਘਟਨਾ ਬੀਤੀ ਰਾਤ ਦੇ 08:30 ਵਜੇ ਦੇ ਕਰੀਬ ਵਾਪਰੀ। ਹਾਦਸੇ ਦੌਰਾਨ ਹਾਈਵੇਅ ਰਾਤ ਬੰਦ ਕਰਨ ਤੋਂ ਬਾਅਦ ਸਵੇਰੇ ਖੋਲ੍ਹਿਆ ਗਿਆ।   

ਪੜ੍ਹੋ ਇਹ ਅਹਿਮ ਖਬਰ- ਟਰੰਪ ਦੇ ਸਮਰਥਨ 'ਚ ਆਈ ਜਰਮਨ ਚਾਂਸਲਰ ਐਂਜਲਾ ਮਰਕੇਲ, ਕਿਹਾ-ਇਹ ਠੀਕ ਨਹੀਂ

PunjabKesari

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News