ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ

Friday, Sep 04, 2020 - 05:54 PM (IST)

ਬਰੈਂਪਟਨ : ਦੁਨੀਆਭਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਦੁਨੀਆਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 61 ਲੱਖ ਦੇ ਪਾਰ ਪਹੁੰਚ ਚੁੱਕੇ ਹਨ, ਜਦੋਂ ਕਿ ਕੋਵਿਡ-19 ਨਾਲ ਹੁੱਣ ਤੱਕ 8 ਲੱਖ 64 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਕੈਨੇਡਾ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ (Canada's chief medical officer) ਜੋੜਿਆਂ ਨੂੰ ਕੋਰੋਨਾ ਕਾਲ ਵਿਚ ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਹੈ। ਡਾਕਟਰ ਦਾ ਕਹਿਣਾ ਹੈ ਕਿ ਇੰਟਰਕੋਰਸ ਦੇ ਸਮੇਂ ਮਾਸਕ ਪਾਉਣ ਨਾਲ ਜੋੜੇ ਕੋਵਿਡ-19 ਤੋਂ ਬੱਚ ਸਕਦੇ ਹਨ।

ਡਾਕਟਰ ਥੇਰੇਸਾ ਟੈਮ ਨੇ ਇਕ ਬਿਆਨ ਜਾਰੀ ਕਰ ਕਿਹਾ, ਮਹਾਮਾਰੀ ਦੇ ਸਮੇਂ ਵਿਚ ਜੋੜਿਆਂ ਵੱਲੋਂ ਸਰੀਰਕ ਸਬੰਧ ਬਣਾਉਣਾ ਕਾਫ਼ੀ ਕੰਪਲੀਕੇਟਡ ਹੋ ਸਕਦਾ ਹੈ। ਖ਼ਾਸ ਕਰਕੇ ਉਨ੍ਹਾਂ ਦੇ ਲਈ ਜੋ ਕਿਸੇ ਨਵੇਂ ਪਾਰਟਨਰ ਨਾਲ ਸਰੀਰਕ ਸਬੰਧ ਖ਼ਾਸ ਕਰਕੇ ਕਿੱਸ ਕਰਨ ਨਾਲ ਕੋਰੋਨਾ ਦਾ ਖ਼ਤਰਾ ਵੱਧ ਸਕਦਾ ਹੈ।

ਡਾ . ਟੈਮ ਨੇ ਸਰੀਰਕ ਸਬੰਧ ਬਣਾਉਣ ਦੌਰਾਨ ਕੰਡੋਮ ਦੇ ਇਸਤੇਮਾਲ ਕਰਣ ਦੀ ਵੀ ਸਲਾਹ ਦਿੱਤੀ ਅਤੇ ਇਸ ਨਾਲ ਹੀ ਉਨ੍ਹਾਂ ਨੇ ਸ਼ਰਾਬ ਵਰਗੀਆਂ ਚੀਜ਼ਾਂ ਦਾ ਘੱਟ ਸੇਵਨ ਕਰਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰੀਰਕ ਸਬੰਧ ਬਣਾਉਣ ਦੌਰਾਨ ਮਾਸਕ ਨਾਲ ਆਪਣੇ ਮੂੰਹ ਅਤੇ ਨੱਕ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਅਤੇ ਕਿਸੇ ਵੀ ਯੋਨ ਗਤੀਵਿਧੀ ਤੋਂ ਪਹਿਲਾਂ ਆਪਣੇ ਅਤੇ ਆਪਣੇ ਸਾਥੀ ਦੇ ਲੱਛਣ 'ਤੇ ਗੌਰ ਕਰੋ। ਡਾਕਟਰ ਅਨੁਸਾਰ ਕੋਵਿਡ-19 ਦੇ ਕਹਿਰ ਦੌਰਾਨ ਸਰੀਰਕ ਸਬੰਧ ਬਣਾਉਂਦੇ ਸਮੇਂ ਇਨਫੈਕਸ਼ਨ ਦੇ ਖ਼ਤਰੇ ਨੂੰ ਘੱਟ ਕਰਣ ਲਈ ਮਾਸਕ ਪਾਉਣਾ ਇਕ ਚੰਗਾ ਬਦਲ ਹੈ।


cherry

Content Editor

Related News