ਕੈਨੇਡਾ : ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੇ ਸਮੇਤ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

Sunday, May 15, 2022 - 09:58 AM (IST)

ਕੈਨੇਡਾ : ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੇ ਸਮੇਤ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਨੂੰ ਪੀਲ ਪੁਲਸ ਵੱਲੋਂ ਗ੍ਰਿਫ਼ਤਾਰ ਅਤੇ ਚਾਰਜ਼ ਕੀਤਾ ਗਿਆ ਹੈ। ਸ਼ੁੱਕਰਵਾਰ 13 ਮਈ ਵਾਲੇ ਦਿਨ ਪੀਲ ਪੁਲਸ ਵੱਲੋ ਬਰੈਂਪਟਨ ਦੇ ਚਿੰਗੁਆਕੌਸੀ ਅਤੇ ਸਟੀਲਜ਼ (Chinguacousy Road and Steeles Avenue West) ਵਿਖੇ ਇੱਕ ਰਿਹਾਇਸ਼ 'ਤੇ ਛਾਪਾ ਮਾਰਿਆ ਗਿਆ ਸੀ, ਜਿੱਥੇ ਇਹ ਬਰਾਮਦਗੀ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ -ਓਂਟਾਰੀਓ 'ਚ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਨਾਲ ਕੀਤਾ ਗਿਆ ਦੁਰਵਿਵਹਾਰ (ਵੀਡੀਓ)

ਇਸ ਛਾਪੇ ਵਿਚ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੇ ਬਰਾਮਦ ਹੋਏ ਹਨ। ਇਸ ਮਾਮਲੇ ਵਿਚ ਪੀਲ ਪੁਲਸ ਵੱਲੋਂ ਬਰੈਂਪਟਨ ਦੇ 20 ਸਾਲਾ ਕੁਲਦੀਪ ਸਿੰਘ, 21 ਸਾਲਾਂ ਸਹਿਜਜੋਤ ਸਿੰਘ ਅਤੇ 22 ਸਾਲਾ ਤਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਨਾ ਦੀਆਂ ਪੇਸ਼ੀਆਂ ਆਉਣ ਵਾਲੇ ਸਮੇਂ ਦੌਰਾਨ ਬਰੈਂਪਟਨ ਦੀ ਕਚਿਹਰੀ ਵਿਚ ਰਹਿਣਗੀਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News