ਹਿਟਲਰ ਦਾ ਸਮਰਥਨ ਕਰਨ ਵਾਲੇ ਸਾਬਕਾ ਫੌਜੀ ਦਾ ਸੰਸਦ ’ਚ ਸਨਮਾਨ, ਹੁਣ ਸਪੀਕਰ ਨੇ ਮੰਗੀ ਮੁਆਫੀ

09/26/2023 11:02:21 AM

ਟੋਰਾਂਟੋ (ਬਿਊਰੋ) - ਇਕ ਸ਼ਰਮਨਾਕ ਘਟਨਾ ਵਿਚ ਕੈਨੇਡੀਅਨ ਸਰਕਾਰ ਨੇ ਹਿਟਲਰ ਸਮਰਥਕ ਸਾਬਕਾ ਫੌਜੀ ਨੂੰ ਸਨਮਾਨਿਤ ਕਰ ਦਿੱਤਾ। ਇਸ ਦੌਰਾਨ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਸਮਰਥਕ ਦਾ ਸਵਾਗਤ ਕੀਤਾ। ਹਾਲਾਂਕਿ, ਜਦੋਂ ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਜੰਗੀ ਨਾਇਕ ਵਜੋਂ ਸਨਮਾਨਿਤ ਵਿਅਕਤੀ ਹਿਟਲਰ ਸਮਰਥਕ ਸੀ ਤਾਂ ਹੰਗਾਮਾ ਹੋਇਆ ਅਤੇ ਸਰਕਾਰ ਨੂੰ ਮੁਆਫੀ ਮੰਗਣੀ ਪਈ।

ਇਹ ਵੀ ਪੜ੍ਹੋ : UNHRC : ਕਸ਼ਮੀਰ 'ਤੇ ਕਬਜ਼ੇ ਖ਼ਿਲਾਫ਼ POK ਦੇ ਕਾਰਕੁਨਾਂ ਵੱਲੋਂ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ

ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹਾਲ ਹੀ ਵਿਚ ਕੈਨੇਡਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਜ਼ੇਲੇਂਸਕੀ ਨੇ ਕੈਨੇਡਾ ਦੀ ਸੰਸਦ ਨੂੰ ਵੀ ਸੰਬੋਧਨ ਕੀਤਾ। ਜ਼ੇਲੇਂਸਕੀ ਦੇ ਸੰਸਦ ਨੂੰ ਸੰਬੋਧਨ ਦੌਰਾਨ, ਦੂਜੇ ਵਿਸ਼ਵ ਯੁੱਧ ਦੇ ਸਾਬਕਾ ਫੌਜੀ ਯਾਰੋਸਲਾਵ ਲਿਊਬਕਾ ਨੂੰ ਯੂਕ੍ਰੇਨੀ ਨਾਇਕ ਵਜੋਂ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ :  ਪੂਰੀ ਸ਼ਾਨੋ-ਸ਼ੌਕਤ ਨਾਲ ਹੋਵੇਗਾ ਰਾਮਲੱਲਾ ਮੂਰਤੀ ਸਥਾਪਨਾ ਸਮਾਰੋਹ, ਮਸ਼ਹੂਰ ਹਸਤੀਆਂ ਨੂੰ ਮਿਲੇਗਾ ਸੱਦਾ

ਫ੍ਰੈਂਡਜ਼ ਆਫ ਸਾਈਮਨ ਵਾਈਸੈਂਥਲ ਸੈਂਟਰ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆ ਭਰ ਵਿਚ ਯਹੂਦੀ ਵਿਰੋਧ ਵਧ ਰਿਹਾ ਹੈ ਅਤੇ ਹੋਲੋਕਾਸਟ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਜਾਂਦਾ ਹੈ, ਇਹ ਬਹੁਤ ਚਿੰਤਾਜਨਕ ਹੈ ਕਿ ਸੰਸਦ ਵਿਚ ਨਾਜ਼ੀ ਫੌਜ ’ਚ ਸੇਵਾ ਕਰਨ ਵਾਲੇ ਮੈਂਬਰ ਦਾ ਸਨਮਾਨ ਕੀਤਾ ਗਿਆ। ਆਲੋਚਨਾ ਕਾਰਨ ਕੈਨੇਡਾ ਦੀ ਸੰਸਦ ਦੇ ਸਪੀਕਰ ਨੇ ਐਤਵਾਰ ਨੂੰ ਇਸ ਘਟਨਾ ’ਤੇ ਮੁਆਫੀ ਮੰਗੀ।

ਇਹ ਵੀ ਪੜ੍ਹੋ : ਚੀਨੀ ਲੋਕ ਬਣਾ ਰਹੇ ਭਾਰਤੀ ਆਧਾਰ ਕਾਰਡ, ਤੀਰਥ ਯਾਤਰਾ ਦੇ ਨਾਂ 'ਤੇ ਔਰਤਾਂ ਕਰ ਰਹੀਆਂ ਸੋਨੇ ਦੀ ਸਮਗਲਿੰਗ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News