ਕੈਨੇਡਾ ''ਚ ਹੁਣ ਇਸ ਵਾਇਰਸ ਨੇ ਦਿੱਤੀ ਦਸਤਕ, ਦਰਜ ਹੋਇਆ ਪਹਿਲਾ ਮਾਮਲਾ
Tuesday, Nov 10, 2020 - 10:01 AM (IST)
ਓਟਾਵਾ- ਕੈਨੇਡਾ ਵਿਚ ਐੱਚ1 ਐੱਨ2 ਵਾਇਰਸ ਨਾਲ ਕਿਸੇ ਇਨਸਾਨ ਦੇ ਵਾਇਰਸ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਇਰਸ ਸਵਾਈਨ ਫਲੂ ਦੀ ਸਭ ਤੋਂ ਦੁਰਲੱਭ ਕਿਸਮ ਦੀ ਨਸਲ ਹੈ।
ਇਸੇ ਕਾਰਨ ਇਸ ਦੇ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਹਾਲਾਂਕਿ, ਦੇਸ਼ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਮੇਂ ਨੇੜਲੇ ਖੇਤਰ ਵਿਚ ਵਾਇਰਸ ਫੈਲਣ ਦੀਆਂ ਘਟਨਾਵਾਂ ਦਰਜ ਨਹੀਂ ਹੋਈਆਂ ਹਨ।
ਕੈਨੇਡਾ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੇ ਵਾਇਰਸ ਦੀ ਰਿਪੋਰਟ ਦਰਜ ਕੀਤੀ ਗਈ ਹੈ ਜਦਕਿ ਇਸ ਦੀ ਪਛਾਣ ਮੱਧ ਅਕਤੂਬਰ ਵਿਚ ਕਰ ਲਈ ਗਈ ਸੀ ਪਰ ਤਦ ਫਲੂ ਦੇ ਮੌਸਮ ਵਿਚ ਇਸ ਨੂੰ ਸਿਰਫ ਇੰਫਲੁਏਂਜਾ ਦਾ ਮਾਮਲਾ ਮੰਨਿਆ ਗਿਆ ਹੈ। ਇਹ ਘਟਨਾ ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਦੀ ਹੈ, ਜਿੱਥੇ ਇਸ ਵਾਇਰਸ ਦਾ ਫਿਲਹਾਲ ਪ੍ਰਸਾਰ ਨਹੀਂ ਹੋਇਆ ਹੈ। ਕੈਨੇਡੀਅਨ ਸਿਹਤ ਅਧਿਕਾਰੀਆਂ ਮੁਤਾਬਕ, ਜ਼ੀਰੋ ਨੈਮੀ ਨਾਮਕ ਰੋਗੀ ਵਿਚ ਇਸ ਤਰ੍ਹਾਂ ਦੇ ਹਲਕੇ ਲੱਛਣ ਦੇਖੇ ਗਏ ਸਨ ਅਤੇ ਲੱਛਣਾਂ ਦੀ ਜਾਂਚ ਦੇ ਬਾਅਦ ਉਹ ਜਲਦ ਹੀ ਠੀਕ ਵੀ ਹੋ ਗਿਆ। ਅਜੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵਾਇਰਸ ਇੱਥੇ ਹੈ ਅਤੇ ਇਸ ਦੀ ਸ਼ੁਰੂਆਤ ਕਿਤੇ ਹੋਰ ਦੇਸ਼ ਵਿਚ ਫੈਲਿਆ ਹੋਇਆ ਹੈ।