ਕੈਨੇਡਾ 'ਚ ਡਰੱਗ ਤਸਕਰੀ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ ਹੋਈ ਸਜ਼ਾ, ਹੋਵੇਗੀ ਡਿਪੋਰਟੇਸ਼ਨ
Sunday, Jan 28, 2024 - 10:03 AM (IST)
ਬਰੈਂਪਟਨ, ਓਂਟਾਰੀਓ (ਰਾਜ ਗੋਗਨਾ/ਕੁਲਤਰਨ ਪਧਿਆਣਾ)- ਕੈਨੇਡਾ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਅਦਾਲਤ ਨੇ ਸਖ਼ਤ ਸਜ਼ਾ ਸੁਣਾਈ ਹੈ। ਇੱਥੋਂ ਦੇ ਸਭ ਤੋਂ ਵਿਅਸਤ ਵਿੰਡਸਰ ਬਾਰਡਰ ਰਾਹੀ ਲੰਘੀ ਦਸੰਬਰ 2021 ‘ਚ 98 ਕਿਲੋਗ੍ਰਾਮ ਕੌਕੀਨ, ਜਿਸਦਾ ਬਾਜ਼ਾਰੀ ਮੁੱਲ 12 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਉਸ ਨੂੰ ਲੰਘਾਉਣ ਦੇ ਦੋਸ਼ ਹੇਠ ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ ਜੁਗਰਾਜ ਪ੍ਰੀਤ ਸਿੰਘ (24)ਸਾਲ ਨੂੰ ਓਂਟਾਰੀਓ ਦੀ ਬਰੈਂਟਫ੍ਰੌਰਡ ਦੀ ਅਦਾਲਤ ਵੱਲੋਂ ਸਾਢੇ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਕੱਟਣ ਤੋਂ ਬਾਅਦ ਡਰਾਈਵਰ ਜੁਗਰਾਜ ਪ੍ਰੀਤ ਸਿੰਘ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰੇਨ ਸਰਜਰੀ ਦੌਰਾਨ ਸ਼ਖਸ ਵਜਾਉਂਦਾ ਰਿਹਾ 'ਗਿਟਾਰ', ਵੀਡੀਓ ਵਾਇਰਲ
ਮਾਣਯੋਗ ਜੱਜ ਨੇ ਸਖ਼ਤ ਰੁੱਖ਼ ਅਪਣਾਉਂਦੇ ਹੋਏ ਕਿਹਾ ਹੈ ਕਿ ਇੱਕ ਵਿਦਿਆਰਥੀ ਦੇ ਤੌਰ 'ਤੇ ਕੈਨੇਡਾ ਆਉਣ ਤੋਂ ਬਾਅਦ ਜੁਗਰਾਜ ਪ੍ਰੀਤ ਵੱਲੋਂ ਇਸ ਮੁਲਕ ਦੀਆਂ ਕਦਰਾਂ ਕੀਮਤਾਂ ਦਾ ਸਤਿਕਾਰ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਜੁਗਰਾਜ ਪ੍ਰੀਤ ਵੱਲੋਂ ਆਪਣੇ 'ਤੇ ਲੱਗੇ ਦੋਸ਼ ਵੀ ਅਦਾਲਤ ਵਿੱਚ ਸਵੀਕਾਰ ਕਰ ਲਏ ਸਨ ਅਤੇ ਕੈਨੇਡਾ ਤੋਂ ਡਿਪੋਰਟ ਨਾ ਕਰਨ ਦੀ ਬੇਨਤੀ ਵੀ ਕੀਤੀ ਸੀ ਪ੍ਰੰਤੂ ਜੱਜ ਨੇ ਇਹ ਵੀ ਕਿਹਾ ਹੈ ਕਿ ਜੁਗਰਾਜ ਪ੍ਰੀਤ ਸਿੰਘ ਇਸ ਮਾਮਲੇ ਦਾ ਮਾਸਟਰਮਾਈਂਡ ਤੇ ਇੱਕਲਾ ਫ਼ਾਇਦਾ ਉਠਾਉਣ ਵਾਲਾ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।