ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਜਗਮੀਤ ਸਿੰਘ ਨੇ ਲਿਆ ਟਿੱਕ-ਟਾਕ ਦਾ ਸਹਾਰਾ

10/21/2019 4:56:10 PM

ਓਟਾਵਾ— ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਨੇਤਾ ਜਗਮੀਤ ਸਿੰਘ, ਅੱਜ ਹੋਣ ਜਾ ਰਹੀਆਂ ਕੈਨੇਡੀਅਨ ਆਮ ਚੋਣਾਂ 'ਚ ਪ੍ਰਮੁੱਖ ਦਾਅਵੇਦਾਰਾਂ 'ਚੋਂ ਇਕ ਹਨ ਤੇ ਓਨਟਾਰੀਓ 'ਚ ਸੂਬਾਈ ਵਿਧਾਇਕ ਵਜੋਂ ਅਹੁਦੇ 'ਤੇ ਬੈਠਣ ਵਾਲੇ ਪਹਿਲੇ ਪਗੜੀਧਾਰੀ ਸਿੱਖ ਵੀ ਹਨ। ਚੋਣਾਂ 'ਚ ਪਾਰਟੀ ਤੇ ਆਪਣੇ ਵੱਲ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਜਗਮੀਤ ਸਿੰਘ ਨੇ ਇਕ ਅਨੋਖਾ ਢੰਗ ਅਪਣਾਇਆ ਹੈ। ਉਨ੍ਹਾਂ ਨੇ ਨੌਜਵਾਨਾਂ ਤੱਕ ਪਹੁੰਚਣ ਲਈ ਇਕ ਵੀਡੀਓ ਸ਼ੇਅਰਿੰਗ ਐਪ ਟਿੱਕ-ਟਾਕ ਦਾ ਸਹਾਰਾ ਲਿਆ ਹੈ।

ਸੀ.ਬੀ.ਸੀ. ਨਿਊਜ਼ ਨੇ ਐਤਵਾਰ ਨੂੰ ਦੱਸਿਆ ਕਿ ਸਿੰਘ ਨੇ ਆਪਣੀ ਇਸ ਮੁਹਿੰਮ (ਟਿੱਕ-ਟਾਕ) ਰਾਹੀਂ ਨੌਜਵਾਨ ਵੋਟਰਾਂ ਨਾਲ ਜੁੜਨ ਦੀ ਕੋਸ਼ਿਸ਼ ਨੂੰ ਪਹਿਲ ਦਿੱਤੀ ਹੈ, ਜੋ ਕਿ ਸ਼ਾਇਦ ਦੂਜੇ ਸਿਆਸੀ ਨੇਤਾ ਨਹੀਂ ਕਰ ਸਕੇ। ਪਿਛਲੇ ਹਫਤੇ, ਸਿੰਘ ਨੇ ਟਿੱਕ-ਟਾਕ 'ਤੇ ਦੋ 15 ​​ਸੈਕਿੰਡ ਦੀਆਂ ਰੈਪ ਸੰਗੀਤ 'ਚ ਵੀਡੀਓ ਪੋਸਟ ਕੀਤੀਆਂ, ਜੋ ਤੇਜ਼ੀ ਨਾਲ ਵਾਇਰਲ ਹੋ ਗਈਆਂ। ਵੀਡੀਓ ਸਮੂਹਿਕ ਰੂਪ ਨਾਲ 30 ਲੱਖ ਤੋਂ ਵਧੇਰੇ ਵਾਰ ਦੇਖੀਆਂ ਗਈਆਂ ਹਨ। ਸਿੰਘ ਨੇ ਕਿਹਾ ਕਿ ਟਿੱਕ-ਟਾਕ ਵਿਡੀਓਜ਼ ਇਹ ਦਿਖਾਉਣ ਦਾ ਇਕ ਤਰੀਕਾ ਸੀ ਕਿ 'ਮੈਂ ਕਿਸ ਲਈ ਹਾਂ', 'ਕਿਸ ਦੇ ਲਈ ਅਸੀਂ ਟੀਮ 'ਚ ਹਾਂ'। ਆਪਣੀ ਮੁਹਿੰਮ ਦੇ ਸੰਦੇਸ਼ ਨੂੰ ਸਾਂਝਾ ਕਰਨ ਲਈ ਇਕ 'ਵਧੀਆ ਤਰੀਕਾ' ਸੀ।

ਜ਼ਿਕਰਯੋਗ ਹੈ ਕਿ ਕੈਨੇਡਾ 'ਚ ਕੁੱਲ 338 ਸੰਸਦੀ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਬਹੁਮਤ ਹਾਸਲ ਕਰਨ ਲਈ ਕੁੱਲ 170 ਸੀਟਾਂ 'ਤੇ ਜਿੱਤ ਹਾਸਲ ਕਰਨ ਦੀ ਲੋੜ ਹੋਵੇਗੀ। ਇਸ ਵਾਰ ਹੋ ਰਹੀਆਂ ਫੈਡਰਲ ਚੋਣਾਂ ਦੌਰਾਨ 338 ਸੀਟਾਂ ਲਈ 2146 ਉਮੀਦਵਾਰ ਚੋਣ ਮੈਦਾਨ 'ਚ ਹਨ, ਜੋ ਕਿ ਚੋਣ ਜਿੱਤਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਅਪਣਾ ਰਹੇ ਹਨ।


Baljit Singh

Content Editor

Related News