ਜਗਮੀਤ ਦੇ ਬਿਆਨ ਮਗਰੋਂ ਬੋਲੇ MP ਚੰਦਰ ਆਰਿਆ, NDP ਨੇਤਾ ਦੀ ਭਰੋਸੇਯੋਗਤਾ ''ਜ਼ੀਰੋ''

Tuesday, Nov 05, 2024 - 09:27 PM (IST)

ਓਟਾਵਾ: ਕੈਨੇਡਾ ਦੇ ਬਰੈਂਪਟਨ ਵਿਚ ਹੋਏ ਹਿੰਦੂ ਮੰਦਰ 'ਤੇ ਹਮਲੇ ਦਾ ਮਾਮਲਾ ਇਸ ਵੇਲੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਐੱਨਡੀਪੀ ਆਗੂ ਜਗਮੀਤ ਸਿੰਘ ਦੇ ਬਿਆਨ ਤੋਂ ਬਾਅਦ ਐੱਮਪੀ ਚੰਦਰ ਆਰਿਆ ਨੇ ਸਖਤ ਪ੍ਰਤੀਕਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਐੱਨਡੀਪੀ ਆਗੂ ਦੀ ਭਰੋਸੇਯੋਗਤਾ ਜ਼ੀਰੋ ਹੈ।

ਸੋਸ਼ਲ ਮੀਡੀਆ ਪਲੇਟਫੋਰਨ ਐਕਸ 'ਤੇ ਆਪਣੀ ਪੋਸਟ ਵਿਚ ਐੱਮਪੀ ਚੰਦਰ ਆਰਿਆ ਨੇ ਕਿਹਾ ਕਿ  NDP ਲੀਡਰ ਜਗਮੀਤ ਸਿੰਘ ਨੇ ਕੈਨੇਡਾ ਵਿੱਚ ਹਿੰਸਕ ਖਾਲਿਸਤਾਨੀ ਕੱਟੜਪੰਥ ਦੀ ਮੌਜੂਦਗੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, RCMP ਦੇ ਆਪਣੇ ਥੈਂਕਸਗਿਵਿੰਗ ਡੇਅ ਪ੍ਰੈਸ ਕਾਨਫਰੰਸ ਦੌਰਾਨ ਸਪੱਸ਼ਟ ਬਿਆਨ ਦੇ ਬਾਵਜੂਦ ਕਿ ਰਾਸ਼ਟਰੀ ਟਾਸਕ ਫੋਰਸ ਹੋਰ ਖਤਰਿਆਂ ਦੇ ਨਾਲ-ਨਾਲ ਖਾਲਿਸਤਾਨੀ ਹਿੰਸਕ ਕੱਟੜਪੰਥ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ।
ਜਦੋਂ ਕੈਨੇਡਾ ਵਿੱਚ ਕੱਟੜਪੰਥ 'ਤੇ ਬੋਲਣ ਦੀ ਗੱਲ ਆਉਂਦੀ ਹੈ ਤਾਂ NDP ਨੇਤਾ ਦੀ ਭਰੋਸੇਯੋਗਤਾ ਜ਼ੀਰੋ ਹੈ। ਉਸਨੇ ਆਖਰਕਾਰ 2018 'ਚ ਸਵੀਕਾਰ ਕੀਤਾ ਸੀ ਕਿ 1985 ਦੇ ਏਅਰ ਇੰਡੀਆ ਬੰਬ ਧਮਾਕੇ ਪਿੱਛੇ ਖਾਲਿਸਤਾਨੀ ਅੱਤਵਾਦੀ ਸਨ- ਜੋ ਕਿ ਕੈਨੇਡੀਅਨ ਇਤਿਹਾਸ 'ਚ ਸਭ ਤੋਂ ਘਾਤਕ ਅੱਤਵਾਦੀ ਹਮਲਾ ਸੀ।
ਮੈਂ ਏਅਰ ਇੰਡੀਆ ਬੰਬ ਧਮਾਕੇ ਦੀ ਇੱਕ ਹੋਰ ਜਾਂਚ (ਭਾਵੇਂ ਕਿ ਦੋ ਕੈਨੇਡੀਅਨ ਜਾਂਚ ਕਮਿਸ਼ਨਾਂ ਨੇ ਇਹ ਕਿਹਾ ਹੈ ਕਿ ਖਾਲਿਸਤਾਨੀ ਅੱਤਵਾਦੀ ਜ਼ਿੰਮੇਵਾਰ ਸਨ) ਲਈ ਪਾਈ ਗਈ ਪਟਿਸ਼ਨ ਰਾਹੀਂ ਉਨ੍ਹਾਂ ਦਾ ਇਸ ਬਾਰੇ ਰੁਖ ਜਾਨਣ ਲਈ ਉਤਸੁਕ ਹਾਂ।
 

ਦੱਸ ਦਈਏ ਕਿ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਸੀ ਕਿ ਇੱਕ ਲਿਬਰਲ ਸੰਸਦ ਮੈਂਬਰ ਨੇ ਦਾਅਵਾ ਹੈ ਕਿ ਖਾਲਿਸਤਾਨ ਪੱਖੀ ਅੱਤਵਾਦੀਆਂ ਨੇ ਕੈਨੇਡੀਅਨ ਰਾਜਨੀਤੀ 'ਚ ਘੁਸਪੈਠ ਕੀਤੀ ਹੋ ਸਕਦੀ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਭਾਰਤੀ ਸਰਕਾਰ ਦੀ ਤਰਜ਼ 'ਤੇ ਕੰਮ ਕਰ ਰਹੀਆਂ ਹਨ, ਜਿਸ 'ਤੇ ਕੈਨੇਡੀਅਨਾਂ ਨੂੰ ਧਮਕੀਆਂ ਦੇਣ ਅਤੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ।


Baljit Singh

Content Editor

Related News