ਕੈਨੇਡਾ : ਪੰਜਾਬੀ ਮੂਲ ਦਾ ਸ਼ਖਸ ਛੇੜਛਾੜ ਦੇ ਦੋਸ਼ ''ਚ ਗ੍ਰਿਫ਼ਤਾਰ

Tuesday, Jan 11, 2022 - 11:02 AM (IST)

ਕੈਨੇਡਾ : ਪੰਜਾਬੀ ਮੂਲ ਦਾ ਸ਼ਖਸ ਛੇੜਛਾੜ ਦੇ ਦੋਸ਼ ''ਚ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ, ਕੁਲਤਰਨ ਪਧਿਆਣਾ): ਕੈਨੇਡਾ ਵਿਚ ਬੀਤੇ ਦਿਨੀਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਬਰੈਂਪਟਨ ਦੇ ਪੀਟਰ ਰੋਬਰਟਸਨ ਅਤੇ ਟੋਰਬਰਮ ਖੇਤਰ ਵਿਚ ਪੰਜਾਬੀ ਮੂਲ ਦੇ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਰਤ, ਅਮਰੀਕਾ 2022 'ਚ ਵੀ ਕਈ ਪਹਿਲਕਮਦੀਆਂ 'ਤੇ ਕਰਨਗੇ ਇਕੱਠੇ ਕੰਮ

ਜਾਣਕਾਰੀ ਮੁਤਾਬਕ 31 ਦਸੰਬਰ ਨੂੰ ਰਾਤ 10 ਵਜੇ ਇੱਕ ਔਰਤ ਨਾਲ ਸ਼ਰੀਰਕ ਛੇੜਛਾੜ ਅਤੇ ਖੁਦ ਨੂੰ ਇਤਰਾਜ਼ਯੋਗ ਹਾਲਤ ਵਿੱਚ ਪੇਸ਼ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ ਮਨਵੀਰ ਸੰਧੂ (33) ਨੂੰ ਪੀਲ ਰੀਜਨਲ ਪੁਲਸ ਦੇ 21 ਡੀਵਜ਼ਨ ਦੇ ਕ੍ਰਿਮੀਨਲ ਇਨਵੇਸਟੀਗੇਸ਼ਨ ਬਿਊਰੋ ਵੱਲੋਂ ਗ੍ਰਿਫ਼ਤਾਰ ਅਤੇ ਚਾਰਜ਼ ਕੀਤਾ ਗਿਆ। ਕਥਿਤ ਦੋਸ਼ੀ ਦੀ ਬਰੈਂਪਟਨ ਕਚਿਹਰੀ ਵਿਚ ਪੇਸ਼ੀ ਲੰਘੀ 9 ਜਨਵਰੀ ਨੂੰ ਹੋਈ ਸੀ। 


author

Vandana

Content Editor

Related News