ਕੈਨੇਡਾ ਦੀ ਲਿਬਰਲ ਪਾਰਟੀ ਨੂੰ ਹਾਊਸ ਆਫ਼ ਕਾਮਨਜ਼ ’ਚ ਮਿਲੀਆਂ 170 ਵੋਟਾਂ, ਬਹੁਮਤ ਤੋਂ 2 ਸੀਟਾਂ ਘੱਟ

Monday, May 12, 2025 - 02:55 AM (IST)

ਕੈਨੇਡਾ ਦੀ ਲਿਬਰਲ ਪਾਰਟੀ ਨੂੰ ਹਾਊਸ ਆਫ਼ ਕਾਮਨਜ਼ ’ਚ ਮਿਲੀਆਂ 170 ਵੋਟਾਂ, ਬਹੁਮਤ ਤੋਂ 2 ਸੀਟਾਂ ਘੱਟ

ਓਟਾਵਾ - ਕੈਨੇਡਾ ਦੀ ਲਿਬਰਲ ਪਾਰਟੀ ਨੇ ਨਿਆਇਕ ਮੁੜ ਗਿਣਤੀ ਤੋਂ ਬਾਅਦ ਇਕ ਹੋਰ ਸੀਟ ਹਾਸਲ ਕੀਤੀ ਹੈ, ਜਿਸ ਨਾਲ ਹਾਊਸ ਆਫ ਕਾਮਨਜ਼ ਵਿਚ ਇਸ ਦੀ ਮੌਜੂਦਾ ਗਿਣਤੀ 170 ਹੋ ਗਈ ਹੈ, ਜੋ ਬਹੁਮਤ ਤੋਂ ਸਿਰਫ 2 ਸੀਟਾਂ ਘੱਟ ਹਨ। ਕੈਨੇਡਾ ਨੇ  ਵੋਟਾਂ  ਦੀ ਦੁਬਾਰਾ ਗਿਣਤੀ ਤੋਂ ਬਾਅਦ ਆਪਣੀ ਵੈੱਬਸਾਈਟ ’ਤੇ ਟੈਰੇਬੋਨ ਹਲਕੇ ਦੇ ਵੋਟਿੰਗ ਨਤੀਜੇ ਜਾਰੀ ਕੀਤੇ।

ਲਿਬਰਲ ਉਮੀਦਵਾਰ ਸਿਰਫ਼ ਇਕ ਵੋਟ ਨਾਲ ਜਿੱਤਿਆ। ਇਸ ਤੋਂ ਪਹਿਲਾਂ ਬਲਾਕ ਕਿਊਬੈਕਾਇਸ ਦੀ ਮੌਜੂਦਾ ਮੈਂਬਰ ਨਥਾਲੀ ਸਿੰਕਲੇਅਰ-ਡੇਸਗੈਨ ਨੇ ਲਿਬਰਲ ਦੀ ਤਾਤੀਆਨਾ ਆਗਸਟੇ ਨੂੰ 44 ਵੋਟਾਂ ਨਾਲ ਹਰਾਇਆ ਸੀ। ਦੁਬਾਰਾ ਗਿਣਤੀ ਤੋਂ ਬਾਅਦ ਆਗਸਟੇ ਨੂੰ 23,352 ਵੋਟਾਂ ਮਿਲੀਆਂ, ਜਦਕਿ ਸਿੰਕਲੇਅਰ-ਡੇਸਗੈਨ ਨੂੰ 23,351 ਵੋਟਾਂ ਮਿਲੀਆਂ। ਨਤੀਜਿਆਂ ਨੂੰ ਇਕ ਜੱਜ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ।


author

Inder Prajapati

Content Editor

Related News