ਕੈਨੇਡਾ ਦਾ ਯੂਕ੍ਰੇਨ ਨੂੰ ਸਮਰਥਨ, ਲਗਭਗ 100 ਮਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਭੇਜੀ

Wednesday, May 25, 2022 - 10:35 AM (IST)

ਕੈਨੇਡਾ ਦਾ ਯੂਕ੍ਰੇਨ ਨੂੰ ਸਮਰਥਨ, ਲਗਭਗ 100 ਮਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਭੇਜੀ

ਟੋਰਾਂਟੋ (ਏਐਨਆਈ): ਯੂਕ੍ਰੇਨ 'ਤੇ ਰੂਸ ਵਿਚਾਲੇ 3 ਮਹੀਨਿਆਂ ਤੋਂ ਭਿਆਨਕ ਯੁੱਧ ਜਾਰੀ ਹੈ। ਇਸ ਦੌਰਾਨ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਯੂਕ੍ਰੇਨ ਦੀ ਫ਼ੌਜ ਦਾ ਸਮਰਥਨ ਕਰਨ ਲਈ ਮੰਗਲਵਾਰ ਨੂੰ 155 ਐਮ.ਐਮ. ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਟੈਂਡਰਡ ਗੋਲਾ-ਬਾਰੂਦ ਦੇ 20,000 ਤੋਪਾਂ ਦੇ ਦਾਨ ਦਾ ਐਲਾਨ ਕੀਤਾ, ਜਿਸ ਵਿੱਚ ਚਾਰਜ ਬੈਗ ਅਤੇ ਫਿਊਜ਼ ਵੀ ਸ਼ਾਮਲ ਹਨ।

PunjabKesari

ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਯੂਕ੍ਰੇਨ ਅਤੇ ਇਸ ਦੇ ਲੋਕਾਂ ਨਾਲ ਖੜ੍ਹਾ ਹੈ ਕਿਉਂਕਿ ਉਹ ਪੁਤਿਨ ਦੇ ਗੈਰ-ਕਾਨੂੰਨੀ ਅਤੇ ਗੈਰ-ਵਾਜਬ ਹਮਲੇ ਦਾ ਵਿਰੋਧ ਕਰਦੇ ਹਨ। ਅੱਜ ਦੀ ਘੋਸ਼ਣਾ ਯੂਕ੍ਰੇਨ ਨੂੰ ਆਪਣੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਦੀ ਰੱਖਿਆ ਲਈ ਲੋੜੀਂਦੀ ਵਿਆਪਕ ਫ਼ੌਜੀ ਸਹਾਇਤਾ ਪ੍ਰਦਾਨ ਕਰਨ ਲਈ ਸਾਡੀ ਅਟੱਲ ਵਚਨਬੱਧਤਾ ਦੀ ਇੱਕ ਹੋਰ ਉਦਾਹਰਣ ਹੈ। ਇੱਕ ਕੈਨੇਡੀਅਨ ਨਿਊਜ਼ ਰੀਲੀਜ਼ ਵਿੱਚ ਕਿਹਾ ਗਿਆ ਕਿ ਇਹ ਅਸਲਾ ਸੰਯੁਕਤ ਰਾਜ ਤੋਂ 98 ਮਿਲੀਅਨ ਡਾਲਰ ਤੱਕ ਦੀ ਲਾਗਤ ਨਾਲ ਲਿਆ ਗਿਆ ਹੈ ਅਤੇ ਇਸ ਬਹੁਤ ਲੋੜੀਂਦੀ ਸਹਾਇਤਾ ਨੂੰ ਜਲਦੀ ਤੋਂ ਜਲਦੀ ਯੂਕ੍ਰੇਨ ਤੱਕ ਪਹੁੰਚਾਉਣ ਲਈ ਕੰਮ ਚੱਲ ਰਿਹਾ ਹੈ।ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਲੋਬਲ ਭਾਈਚਾਰਿਆਂ ਨੂੰ ਸਹਾਇਤਾ ਬਾਰੇ ਸੂਚਿਤ ਕਰਦਿਆਂ ਟਵੀਟ ਕੀਤਾ ਕਿ ਯੂਕ੍ਰੇਨ ਦੀ ਫ਼ੌਜ ਨੂੰ ਸਮਰਥਨ ਦੇਣ ਲਈ, ਜੋ ਰੂਸ ਦੇ ਗੈਰ-ਕਾਨੂੰਨੀ ਹਮਲੇ ਖ਼ਿਲਾਫ਼ ਲੜਨਾ ਜਾਰੀ ਰੱਖ ਰਹੇ ਹਨ, ਅਸੀਂ ਉਨ੍ਹਾਂ ਨੂੰ ਹੋਰ ਫ਼ੌਜੀ ਸਾਜ਼ੋ-ਸਾਮਾਨ ਭੇਜ ਰਹੇ ਹਾਂ।

PunjabKesari

ਇਹ ਗੋਲਾ ਬਾਰੂਦ M777 ਹਾਵਿਤਜ਼ਰਸ ਸਮੇਤ ਬੰਦੂਕਾਂ ਤੋਂ ਚਲਾਇਆ ਜਾਵੇਗਾ, ਜੋ ਕਿ ਕੈਨੇਡਾ ਅਤੇ ਇਸਦੇ ਸਹਿਯੋਗੀ ਦੇਸ਼ਾਂ ਨੇ ਯੂਕ੍ਰੇਨੀ ਬਲਾਂ ਨੂੰ ਦਾਨ ਕੀਤਾ ਹੈ ਅਤੇ ਜਿਸ ਲਈ ਕੈਨੇਡੀਅਨ ਆਰਮਡ ਫੋਰਸਿਜ਼ ਦੇ ਮੈਂਬਰਾਂ ਨੇ ਆਪਣੇ ਯੂਕ੍ਰੇਨੀ ਸੁਰੱਖਿਆ ਬਲਾਂ ਦੇ ਹਮਰੁਤਬਾ ਨੂੰ ਸਿਖਲਾਈ ਦਿੱਤੀ ਹੈ।ਕੈਨੇਡੀਅਨ ਸਿਪਾਹੀ ਰਣਨੀਤੀਆਂ, ਵਿਸਫੋਟਕ ਯੰਤਰ ਦੇ ਨਿਪਟਾਰੇ, ਸਨਾਈਪਿੰਗ, ਜਾਸੂਸੀ ਅਤੇ ਦਵਾਈ ਵਰਗੇ ਖੇਤਰਾਂ ਵਿੱਚ ਯੂਕ੍ਰੇਨੀ ਸੈਨਿਕਾਂ ਨੂੰ ਸਿਖਲਾਈ ਪ੍ਰਦਾਨ ਕਰ ਰਹੇ ਹਨ। ਬਜਟ 2022 ਵਿੱਚ ਯੂਕ੍ਰੇਨ ਨੂੰ ਮਿਲਟਰੀ ਸਹਾਇਤਾ ਲਈ 500 ਮਿਲੀਅਨ ਅਮਰੀਕੀ ਡਾਲਰ ਦੀ ਨਵੀਂ ਫੰਡਿੰਗ ਦੀ ਘੋਸ਼ਣਾ ਤੋਂ ਬਾਅਦ, ਯੂਕ੍ਰੇਨ ਦੀਆਂ ਤੁਰੰਤ ਅਤੇ ਲੰਬੀ ਮਿਆਦ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੈਨੇਡਾ ਸਰਕਾਰ ਵਾਧੂ ਫੌਜੀ ਸਹਾਇਤਾ ਜਾਰੀ ਰੱਖ ਰਹੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News