ਪਹਿਲਾਂ ਗਿੱਪੀ, ਫ਼ਿਰ AP ਤੇ ਹੁਣ ਕਪਿਲ ਸ਼ਰਮਾ ! ਪੰਜਾਬੀ ਕਲਾਕਾਰਾਂ ਲਈ ਸੇਫ਼ ਨਹੀਂ ਰਿਹਾ CANADA
Saturday, Jul 12, 2025 - 01:38 PM (IST)

ਐਂਟਰਟੇਨਮੈਂਟ ਡੈਸਕ- ਕੈਨੇਡਾ 'ਚ ਵਧ ਰਹੀਆਂ ਹਿੰਸਕ ਘਟਨਾਵਾਂ ਨੇ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਮਿਊਜ਼ਿਕ ਇੰਡਸਟਰੀ ਵਿਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਉਥੇ ਕੈਨੇਡੀਅਨ ਸਰਕਾਰ ਅਤੇ ਪੁਲਸ ਅਧਿਕਾਰੀਆਂ ਲਈ ਵੀ ਅਜਿਹੀਆਂ ਘਟਨਾਵਾਂ ਇਕ ਵੱਡੀ ਚੁਣੌਤੀ ਬਣ ਗਈਆਂ ਹਨ। ਦੱਸ ਦੇਈਏ ਕਿ ਹਾਲ ਹੀ ਵਿਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ "Kap's Cafe" 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਫਾਇਰਿੰਗ ਦੀ ਜ਼ਿੰਮੇਵਾਰੀ ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਲਈ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬੀ ਕਲਾਕਾਰ ਜਾਂ ਗਾਇਕ ਕੈਨੇਡਾ 'ਚ ਨਿਸ਼ਾਨਾ ਬਣੇ ਹਨ। ਇਸ ਤੋਂ ਪਹਿਲਾਂ ਵੀ ਕਈ ਹਾਈ-ਪ੍ਰੋਫਾਈਲ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ 'ਚ ਲਾਰੈਂਸ ਬਿਸ਼ਨੋਈ, ਰੋਹਿਤ ਗੋਦਾਰਾ ਅਤੇ ਜੈਪਾਲ ਭੁੱਲਰ ਵਰਗੇ ਗੈਂਗਸਟਰਾਂ ਦੇ ਨਾਂ ਉਭਰ ਕੇ ਸਾਹਮਣੇ ਆਏ।
ਗਿੱਪੀ ਗਰੇਵਾਲ 'ਤੇ ਹਮਲਾ
26 ਨਵੰਬਰ 2023 ਨੂੰ ਵੈਂਕੂਵਰ ਦੇ ਵ੍ਹਾਈਟ ਰਾਕ ਇਲਾਕੇ ਵਿੱਚ ਗਿੱਪੀ ਗਰੇਵਾਲ ਦੀ ਕਾਰ 'ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਗਿੱਪੀ ਨੂੰ ਪਹਿਲਾਂ 2018 'ਚ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਵੀ ਧਮਕੀਆਂ ਮਿਲੀਆਂ ਸਨ।
ਏਪੀ ਢਿੱਲੋਂ ਦੇ ਘਰ ਦੇ ਬਾਹਰ 14 ਰਾਊਂਡ ਫਾਇਰਿੰਗ
1 ਸਤੰਬਰ 2024 ਨੂੰ ਵੈਂਕੂਵਰ 'ਚ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ 14 ਰਾਊਂਡ ਤੱਕ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਸੀ।
ਇਹ ਵੀ ਪੜ੍ਹੋ: 9 ਮਹੀਨਿਆਂ ਤੋਂ ਫਲੈਟ 'ਚ ਪਈ-ਪਈ ਸੜ ਗਈ ਅਦਾਕਾਰਾ ਦੀ ਲਾਸ਼, ਖੁੱਲ੍ਹਾ ਦਰਵਾਜ਼ਾ ਤਾਂ...
ਟੋਰਾਂਟੋ 'ਚ ਪੰਜਾਬੀ ਸਟੂਡੀਓਜ਼ ਵਾਲੇ ਇਲਾਕੇ 'ਚ ਵੱਡੀ ਫਾਇਰਿੰਗ
ਨਵੰਬਰ 2024 ਵਿੱਚ ਟੋਰਾਂਟੋ 'ਚ ਪੰਜਾਬੀ ਸਟੂਡੀਓਜ਼ ਵਾਲੇ ਇਲਾਕੇ 'ਚ ਲਗਭਗ 100 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮਾਮਲੇ ਵਿਚ ਪੁਲਸ ਨੇ 16 ਲੋਕ ਗ੍ਰਿਫਤਾਰ ਕੀਤੇ ਸਨ ਅਤੇ 23 ਹਥਿਆਰ ਬਰਾਮਦ ਕੀਤੇ ਸਨ। ਇਹ ਘਟਨਾ ਸਿੱਧਾ ਸੰਗੀਤ ਇੰਡਸਟਰੀ ਉੱਤੇ ਹੋ ਰਹੇ ਹਮਲਿਆਂ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ: ਸੁੱਕ ਕੇ ਤੀਲਾ ਹੋਏ ਕਰਨ ਜੌਹਰ, ਪਛਾਣਨਾ ਵੀ ਹੋਇਆ ਮੁਸ਼ਕਲ
ਪ੍ਰੇਮ ਢਿੱਲੋਂ 'ਤੇ ਹਮਲਾ
4 ਫਰਵਰੀ 2025 ਨੂੰ ਪ੍ਰਸਿੱਧ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਕੈਨੇਡਾ ਸਥਿਤ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ। ਹਮਲੇ ਦੀ ਜ਼ਿੰਮੇਵਾਰੀ ਜੈਂਟਾ ਖੜੜ ਨੇ ਲਈ ਸੀ, ਜੋ ਜੈਪਾਲ ਭੁੱਲਰ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਅੱਜਕੱਲ੍ਹ ਆਸਟਰੇਲੀਆ 'ਚ ਲੁਕਿਆ ਹੋਇਆ ਹੈ। ਉਹ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦਾ ਕਰੀਬੀ ਵੀ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋਈ ਬਾਲੀਵੁੱਡ ਦੀ ਇਹ ਹਸੀਨਾ, ਮਸ਼ਹੂਰ ਕ੍ਰਿਕਟਰ ਦਾ ਪੁੱਤ ਹੀ...
ਇੰਡਸਟਰੀ ਤੇ ਗੈਂਗਸਟਰਾਂ 'ਚ ਪੁਰਾਣਾ ਸੰਬੰਧ
- ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਗੈਂਗਸਟਰਾਂ ਵਿਚਕਾਰ ਲੰਬਾ ਇਤਿਹਾਸ ਰਿਹਾ ਹੈ।
- 2022 'ਚ ਸਿੱਧੂ ਮੂਸੇਵਾਲਾ ਦੀ ਹੱਤਿਆ ਨੇ ਇੰਡਸਟਰੀ ਨੂੰ ਝੰਝੋੜ ਕੇ ਰੱਖ ਦਿੱਤਾ ਸੀ।
- ਪਿੰਕੀ ਧਾਲੀਵਾਲ, ਬੱਬੂ ਮਾਨ, ਕਰਨ ਔਜਲਾ, ਮਨਕਿਰਤ ਔਲਖ ਆਦਿ ਕਲਾਕਾਰਾਂ ਨੂੰ ਵੀ ਹਾਲੀ ਹੀ ਵਿੱਚ ਧਮਕੀਆਂ ਮਿਲੀਆਂ ਸਨ।
ਇਹ ਵੀ ਪੜ੍ਹੋ: ਕੈਫੇ 'ਚ ਗੋਲੀਬਾਰੀ ਮਗਰੋਂ ਕਪਿਲ ਸ਼ਰਮਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8