ਕੋਰੋਨਾ ਕਾਲ 'ਚ ਕੈਨੇਡਾ ਇਨ੍ਹਾਂ ਮੁਲਕਾਂ ਲਈ ਸ਼ੁਰੂ ਕਰਨ ਜਾ ਰਿਹੈ ਫਲਾਈਟਾਂ, ਏਅਰ ਕੈਨੇਡਾ ਤਿਆਰੀ 'ਚ

Friday, Mar 26, 2021 - 03:58 AM (IST)

ਟੋਰਾਂਟੋ - ਕੋਰੋਨਾ ਮਹਾਮਾਰੀ ਕਾਰਣ ਦੁਨੀਆ ਭਰ ਵਿਚ ਏਅਰਲਾਈਨਸ ਪ੍ਰਭਾਵਿਤ ਹੋਈਆਂ ਹਨ। ਕੋਰੋਨਾ ਕਾਰਣ ਪਾਬੰਦੀਆਂ ਦੇ ਚੱਲਦੇ ਇਕ ਮੁਲਕ ਤੋਂ ਦੂਜੇ ਮੁਲਕ ਵਿਚ ਫਲਾਈਟਾਂ ਦੀ ਐਂਟਰੀ 'ਤੇ ਰੋਕ ਲਾਈ ਗਈ ਹੈ। ਉਥੇ ਕੈਨੇਡਾ ਦੀ ਏਅਰ ਕੈਨੇਡਾ ਏਅਰਲਾਈਨਸ ਨੇ ਆਖਿਆ ਹੈ ਕਿ ਉਹ ਕੁਝ ਮੁਲਕਾਂ ਲਈ ਫਲਾਈਟਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਨ੍ਹਾਂ ਫਲਾਈਟਾਂ ਦੀ ਸ਼ੁਰੂਆਤ ਮਈ ਦੇ ਪਹਿਲੇ ਜਾਂ ਦੂਜੇ ਹਫਤੇ ਵਿਚ ਕਰ ਦਿੱਤੀ ਜਾਵੇਗੀ। ਉਥੇ ਕੈਨੇਡਾ ਵਿਚ ਜਨਵਰੀ ਮਹੀਨੇ ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਫਲਾਈਟਾਂ ਦੇ ਆਉਣ-ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ।

ਇਹ ਵੀ ਪੜੋ - ਜ਼ਰਾ ਬਚ ਕੇ! ਕੋਰੋਨਾ ਦੌਰਾਨ ਵਰਤੇ ਗਏ ਹੈਂਡ ਸੈਨੇਟਾਈਜ਼ਰਾਂ 'ਚ ਮਿਲਿਆ 'ਕੈਂਸਰ' ਪੈਦਾ ਕਰਨ ਵਾਲਾ ਕੈਮੀਕਲ

ਦੱਸ ਦਈਏ ਕਿ ਏਅਰ ਕੈਨੇਡਾ ਵੱਲੋਂ ਹਫਤੇ ਵਿਚ ਸਿਰਫ 3 ਫਲਾਈਟਾਂ ਚਾਲੂ ਕਰਨ ਦੀ ਗੱਲ ਆਖੀ ਗਈ ਹੈ। ਇਹ ਫਲਾਈਟਾਂ ਜੈਮਿਕਾ, ਮੈਕਸੀਕੋ ਅਤੇ ਬਾਰਬਾਡੋਸ ਜਿਹੇ ਮੁਲਕਾਂ ਲਈ ਸ਼ੁਰੂ ਕੀਤੀਆਂ ਜਾਣਗੀਆਂ। ਏਅਰ ਕੈਨੇਡਾ ਮੁਤਾਬਕ ਇਨ੍ਹਾਂ ਫਲਾਈਟਾਂ ਦੀ ਸ਼ੁਰੂਆਤ 3 ਮਈ ਨੂੰ ਟੋਰਾਂਟੋ ਤੋਂ ਮੈਕਸੀਕੋ ਲਈ, 5 ਅਤੇ 9 ਮਈ ਨੂੰ ਟੋਰਾਂਟੋ ਤੋਂ ਕਿੰਗਸਟਨ, ਜੈਮਿਕਾ, ਬ੍ਰਿਜਟਾਊਨ, ਬਾਰਬਾਡੋਸ ਲਈ ਹਫਤੇ ਵਿਚ ਸਿਰਫ ਇਕ ਫਲਾਈਟ ਜਾਵੇਗੀ। ਏਅਰਲਾਈਨ ਨੇ ਕਿਹਾ ਕਿ ਕੋਰੋਨਾ ਕਾਰਣ ਅਜੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਲਈ ਫਲਾਈਟਾਂ ਦੀ ਸ਼ੁਰੂਆਤ ਨਹੀਂ ਕੀਤੀ ਜਾਵੇਗੀ ਪਰ ਵੈਨਕੂਵਰ ਤੋਂ ਟੋਕੀਓ ਜਾਣ ਦੀ ਫਲਾਈਟ 1 ਮਈ ਨੂੰ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਕੋਰੋਨਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਟੋਰਾਂਟੋ ਤੋਂ ਬੋਗੋਟਾ ਅਤੇ ਕੋਲੰਬੀਆ ਵਰਗੇ ਮੁਲਕਾਂ ਲਈ ਫਲਾਈਟਾਂ ਦੀ ਸ਼ੁਰੂਆਤ 7 ਮਈ ਤੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ

ਦੱਸ ਦਈਏ ਕਿ ਕੋਰੋਨਾ ਨਾਲ ਕੈਨੇਡਾ ਵੀ ਪ੍ਰਭਾਵਿਤ ਹੋਇਆ ਹੈ ਪਰ ਆਪਣੇ ਗੁਆਂਢੀ ਮੁਲਕ ਅਮਰੀਕਾ ਤੋਂ ਕੈਨੇਡਾ ਨੇ ਕੋਰੋਨਾ 'ਤੇ ਕਾਬੂ ਪਾਉਣ ਦੀ ਹਰ ਕੋਸ਼ਿਸ਼ ਕੀਤੀ। ਕੈਨੇਡਾ ਵਿਚ ਵੀ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਖਤ ਪਾਬੰਦੀਆਂ ਲਾਈਆਂ ਗਈਆਂ ਸਨ। ਜਿਸ ਕਾਰਣ ਇਥੇ ਅਮਰੀਕਾ ਦੇ ਮੁਕਾਬਲੇ ਕੋਰੋਨਾ ਦੇ ਮਾਮਲਿਆਂ ਗਿਣਤੀ ਕਾਫੀ ਘੱਟ ਹਨ। ਦੱਸ ਦਈਏ ਕਿ ਹੁਣ ਤੱਕ ਕੈਨੇਡਾ ਵਿਚ ਕੋਰੋਨਾ ਦੇ 9,46,370 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 22,759 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8,86,512 ਲੋਕ ਸਿਹਤਯਾਬ ਹੋ ਚੁੱਕੇ ਹਨ। ਕੋਰੋਨਾ ਦੀ ਵੈਕਸੀਨ ਲਈ ਕੈਨੇਡਾ ਨੇ ਅਮਰੀਕਾ ਅਤੇ ਭਾਰਤ ਨਾਲ ਗੱਲਬਾਤ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਨੇ ਕੈਨੇਡਾ ਨੂੰ ਕੋਵੀਸ਼ੀਲਡ ਦੀਆਂ 5 ਲੱਖ ਡੋਜ਼ਾਂ ਭੇਜੀਆਂ ਹਨ। ਉਥੇ ਅਮਰੀਕਾ ਤੋਂ ਕੈਨੇਡਾ ਨੇ ਫਾਈਜ਼ਰ ਵੈਕਸੀਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ


Khushdeep Jassi

Content Editor

Related News