ਕੈਨੇਡਾ : ਨਾਬਾਲਗਾ ਨੂੰ ਤੰਗ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਸ਼ਖਸ ਗ੍ਰਿਫ਼ਤਾਰ

Sunday, Feb 27, 2022 - 10:39 AM (IST)

ਕੈਨੇਡਾ : ਨਾਬਾਲਗਾ ਨੂੰ ਤੰਗ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਸ਼ਖਸ ਗ੍ਰਿਫ਼ਤਾਰ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਵਿਖੇ ਪੁਲਸ ਨੇ ਬਰੈਂਪਟਨ ਵਿਚ ਭਾਰਤੀ ਮੂਲ ਦੇ ਇਕ 54 ਸਾਲਾ ਸੁਰੇਸ਼ ਰਤਨਾਮੀ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਹੈ। ਸੁਰੇਸ਼ ਨੂੰ ਬਰੈਂਪਟਨ ਮੇਅਫੀਲਡ/ ਚਿੰਗੁਆਕੌਸੀ (Mayfield/Chinguacousy) ਰੋਡ 'ਤੇ ਲੰਘੀ 14 ਫਰਵਰੀ ਵਾਲੇ ਦਿਨ ਸਵੇਰੇ ਸਕੂਲ ਜਾਂਦੀ ਇਕ 15 ਸਾਲਾ ਦੀ ਨਾਬਾਲਗ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦਾ ਵੱਡਾ ਬਿਆਨ, ਕਿਹਾ- ਰੂਸ ਨੂੰ ਰੋਕਣ ਦਾ ਇਕੋ ਵਿਕਲਪ 'ਤੀਜਾ ਵਿਸ਼ਵ ਯੁੱਧ' 

ਦੱਸਿਆ ਗਿਆ ਹੈ ਕਿ ਸੁਰੇਸ਼ ਰਤਨਾਮੀ ਵਿਅਕਤੀ ਨੇ ਆਪਣੀ ਗੱਡੀ (Land Rover Freelander) ਵਿਚ ਕਥਿਤ ਤੌਰ 'ਤੇ ਉਸ ਨਾਬਾਲਗ ਕੁੜੀ ਨੂੰ ਰਾਇਡ ਦੇਣ ਦੀ ਗੱਲ ਕੀਤੀ ਅਤੇ ਪ੍ਰੇਸ਼ਾਨ ਕੀਤਾ ।ਪੀੜ੍ਹਤ ਕੁੜੀ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਦੀ ਅੱਜ ਕਚਿਹਰੀ ਵਿਚ ਪੇਸ਼ੀ ਸੀ ਅਤੇ ਉਸ 'ਤੇ ਕ੍ਰਿਮਿਨਲ ਹਰੈਸਮੈਂਟ ਦੇ ਦੋਸ਼ ਲੱਗੇ ਹਨ। ਪੁਲਸ ਮੁਤਾਬਕ ਇਸ ਮਾਮਲੇ ਵਿਚ ਹੋਰ ਵੀ ਪੀੜਤਾਂ ਹੋ ਸਕਦੀਆਂ ਹਨ। 


author

Vandana

Content Editor

Related News