ਨਿਊਫਾਊਂਡਲੈਂਡ : ਵ੍ਹੇਲ ਮੱਛੀ ਦੇ ਸਟੰਟ ਦੇਖ ਲੋਕ ਹੋਏ ਹੈਰਾਨ (ਵੀਡੀਓ)

Wednesday, Aug 26, 2020 - 04:14 PM (IST)

ਨਿਊਫਾਊਂਡਲੈਂਡ : ਵ੍ਹੇਲ ਮੱਛੀ ਦੇ ਸਟੰਟ ਦੇਖ ਲੋਕ ਹੋਏ ਹੈਰਾਨ (ਵੀਡੀਓ)

ਨਿਊਫਾਊਂਡਲੈਂਡ- ਕੈਨੇਡਾ ਵਿਚ ਰਹਿਣ ਵਾਲੇ ਸੀਨ ਰਸੇਲ ਤੇ ਉਨ੍ਹਾਂ ਦੀ 10 ਸਾਲਾ ਧੀ ਸਾਰਾ ਨੇ ਫਿਸ਼ਿੰਗ ਕਰਦੇ ਸਮੇਂ ਇਕ ਵ੍ਹੇਲ ਮੱਛੀ ਦੇ ਕਰਤੱਬ ਦੇਖੇ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ ਤੇ ਲੋਕ ਵੀ ਇਸ ਨੂੰ ਦੇਖ ਕੇ ਬਹੁਤ ਖੁਸ਼ ਹਨ ਤੇ ਰੀਟਵੀਟ ਕਰ ਰਹੇ ਹਨ।


ਉਨ੍ਹਾਂ ਦੱਸਿਆ ਕਿ ਉਹ ਨਿਊਫਾਊਂਡਲੈਂਡ ਵਿਚ ਸਨ ਕਿ ਦੋ ਵ੍ਹੇਲ ਮੱਛੀਆਂ ਉਨ੍ਹਾਂ ਦੀ ਕਿਸ਼ਤੀ ਦੇ ਨੇੜੇ ਆ ਗਈਆਂ। ਵ੍ਹੇਲ ਨੂੰ ਦੇਖ ਕੇ ਉਹ ਘਬਰਾ ਵੀ ਗਏ ਅਤੇ ਫਿਰ ਉਨ੍ਹਾਂ ਨੇ ਕੈਮਰਾ ਚਾਲੂ ਕਰ ਲਿਆ। ਉਨ੍ਹਾਂ ਨੂੰ ਡਰ ਸੀ ਕਿ ਮੱਛੀਆਂ ਕਾਰਨ ਉਨ੍ਹਾਂ ਨਾਲ ਕੋਈ ਹਾਦਸਾ ਵਾਪਰ ਜਾਵੇਗਾ ਪਰ ਅਜਿਹਾ ਹੋਣ ਤੋਂ ਬਚਾਅ ਰਿਹਾ ਤੇ ਵ੍ਹੇਲ ਹਵਾ ਵਿਚ ਉੱਡਦੇ ਹੋਏ ਤਾਰੀਆਂ ਲਾਉਣ ਲੱਗੀ ਤੇ ਸਟੰਟ ਦਿਖਾਉਣ ਲੱਗ ਗਈ। ਇਹ ਦੇਖ ਉਨ੍ਹਾਂ ਦੀ ਧੀ ਹੈਰਾਨ ਹੋ ਗਈ। ਉਸ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ।

 

ਵ੍ਹੇਲ ਦੇ ਸਟੰਟ ਦੀ ਇਹ ਵੀਡੀਓ ਉਨ੍ਹਾਂ ਨੇ ਟਵਿੱਟਰ 'ਤੇ ਸਾਂਝੀ ਕੀਤੀ ਤੇ ਲੋਕਾਂ ਨੇ ਬਹੁਤ ਵਧੀਆ ਕੁਮੈਂਟ ਕੀਤੇ। ਦੋ ਦਿਨਾਂ ਵਿਚ ਲੱਖਾਂ ਲੋਕਾਂ ਨੇ ਉਨ੍ਹਾਂ ਨੂੰ ਕੁਮੈਂਟ ਕੀਤੇ। 


author

Lalita Mam

Content Editor

Related News