ਕੈਨੇਡਾ ''ਚ ਕੱਚਿਆਂ ਨੂੰ ਪੱਕਿਆਂ ਕਰਨ ਦੀ ਮੰਗ, ਇਮੀਗ੍ਰੇਸ਼ਨ ਵਿਭਾਗ ਦੇ ਦਫਤਰ ਬਾਹਰ ਕੀਤਾ ਮੁਜ਼ਾਹਰਾ

10/20/2020 6:16:51 PM

ਨਿਊਯਾਰਕ/ਵੈਨਕੂਵਰ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਵਿਖੇ ਕੱਚੇ ਲੋਕਾਂ ਲਈ ਕੰਮ ਕਰਦੀ ਸੰਸਥਾ ਹੋਪ ਵੇਲਫੇਅਰ ਸੋਸਾਇਟੀ (Hope Welfare Society) ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਤੋਂ ਮੰਗ ਕੀਤੀ ਹੈ ਕਿ ਉਹ ਕੱਚੇ ਕੈਨੇਡੀਅਨਾਂ ਨੂੰ ਪੱਕਿਆਂ ਕਰਨ ਲਈ ਜ਼ਰੂਰੀ ਕਦਮ ਚੁੱਕਣ।ਇਸ ਬਾਬਤ ਉਨ੍ਹਾਂ ਇੱਕ ਪਟੀਸ਼ਨ ਵੀ ਤਿਆਰ ਕੀਤੀ ਹੈ ਜਿਸ ਉਪਰ 30000 ਤੋਂ ਵੱਧ ਜਣਿਆਂ ਵੱਲੋਂ ਦਸਤਖ਼ਤ ਕੀਤੇ ਜਾ ਚੁੱਕੇ ਹਨ। 

PunjabKesari

ਇਸ ਸੰਸਥਾ ਵੱਲੋਂ ਲੰਘੇ ਸ਼ੁੱਕਰਵਾਰ ਨੂੰ ਵੈਨਕੂਵਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਦਫਤਰ ਦੇ ਬਾਹਰ ਇੱਕ ਮੁਜ਼ਾਹਰਾ ਵੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕੈਨੇਡਾ ਰਹਿ ਰਹੇ ਸਾਰੇ ਹੀ ਕੱਚਿਆਂ ਨੂੰ ਜਿਸ ਵਿੱਚ ਰਿਫਉਜੀ ,ਵਰਕ ਪਰਮਿਟ, ਸਟੂਡੈਂਟਸ ਜਾਂ ਹੋਰ ਕੈਟੀਗਰਰੀਜ਼ ਆਉਂਦੀਆਂ ਹਨ ਨੂੰ ਪੱਕਿਆਂ ਕਰਨ ਦੀ ਮੰਗ ਕੀਤੀ ਹੈ। ‌ਮੁਜਾਹਰਾਕਾਰੀਆਂ ਨੇ ਆਖਿਆ ਹੈ ਕਿ ਕੋਵਿਡ-19 ਕਰਕੇ ਉਹਨਾਂ ਨੂੰ ਕੰਮ ਲੱਭਣ ਤੇ ਜ਼ਿੰਦਗੀ ਜਿਊਣ ਲਈ ਬੁਨਿਆਦੀ ਸਹੂਲਤਾਂ ਲੈਣ ਵਿੱਚ ਔਕੜਾਂ ਪੇਸ਼ ਆ ਰਹੀਆਂ ਹਨ। ਇਸ ਲਈ ਕੈਨੇਡਾ ਸਰਕਾਰ ਉਨਾਂ ਨੂੰ ਪੱਕਿਆਂ ਕਰਨ ਲਈ ਜ਼ਰੂਰੀ ਕਦਮ ਚੁੱਕੇ। ਇਥੇ ਦੱਸਣਾ ਬਣਦਾ ਹੈ ਕਿ ਇਹ ਸੰਸਥਾ ਜਿਸ ਵਿੱਚ ਜ਼ਿਆਦਾਤਰ ਪੰਜਾਬੀ ਹੀ ਹਨ, ਨੇ ਪਹਿਲਾਂ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਇਹੋ ਜਿਹੇ ਮੁਜ਼ਾਹਰੇ ਕੀਤੇ ਹਨ।


Vandana

Content Editor

Related News