Canada ਦਾ Trump ''ਤੇ ਪਲਟਵਾਰ, ਅਮਰੀਕੀ ਆਟੋ ਆਯਾਤ ''ਤੇ ਲਗਾਇਆ 25% ਟੈਰਿਫ
Friday, Apr 04, 2025 - 11:43 AM (IST)

ਟੋਰਾਂਟੋ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੇ ਕਈ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਭਾਰਤ, ਕੈਨੇਡਾ ਸਮੇਤ ਕਈ ਦੇਸ਼ ਸ਼ਾਮਲ ਹਨ। ਹੁਣ ਕੈਨੇਡਾ ਨੇ ਅਮਰੀਕਾ 'ਤੇ ਪਲਟਵਾਰ ਕਰਦੇ ਹੋਏ ਜਵਾਬੀ ਰਣਨੀਤੀ ਅਪਣਾਈ ਹੈ। ਕੈਨੇਡਾ ਨੇ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਕੁਝ ਵਾਹਨਾਂ 'ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਕਿਹਾ ਕਿ ਉਹ ਵੀਰਵਾਰ ਤੋਂ ਲਾਗੂ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦੇ ਬਦਲੇ ਵਜੋਂ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਕੁਝ ਵਾਹਨਾਂ 'ਤੇ 25 ਫੀਸਦੀ ਟੈਰਿਫ ਲਗਾਏਗਾ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੌਰੀ ਤੌਰ 'ਤੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਕੈਨੇਡਾ ਦੀ ਜਵਾਬੀ ਕਾਰਵਾਈ ਨਾਲ ਕਿੰਨੇ ਵਾਹਨ ਪ੍ਰਭਾਵਿਤ ਹੋ ਸਕਦੇ ਹਨ, ਪਰ ਉਨ੍ਹਾਂ ਦੇ ਜਵਾਬ ਨੂੰ ਕੇਂਦਰਿਤ ਅਤੇ ਸੰਤੁਲਿਤ ਦੱਸਿਆ। ਗੌਰਤਲਬ ਹੈ ਕਿ ਟਰੰਪ ਵੱਲੋਂ ਪਹਿਲਾਂ ਐਲਾਨੇ ਗਏ ਆਟੋ ਇੰਪੋਰਟ 'ਤੇ 25 ਫੀਸਦੀ ਟੈਰਿਫ ਵੀਰਵਾਰ ਤੋਂ ਲਾਗੂ ਹੋ ਗਿਆ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸਨੇ ਪਿਛਲੇ ਹਫਤੇ ਇੱਕ ਫੋਨ ਕਾਲ ਵਿੱਚ ਟਰੰਪ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਟੈਰਿਫਾਂ ਦਾ ਬਦਲਾ ਲਵੇਗਾ। ਕਾਰਨੀ ਨੇ ਕਿਹਾ, "ਟੈਰਿਫ ਫੈਸਲੇ ਦਾ ਸੰਯੁਕਤ ਰਾਜ 'ਤੇ ਜ਼ਿਆਦਾ ਪ੍ਰਭਾਵ ਪਵੇਗਾ, ਜਦੋਂ ਕਿ ਕੈਨੇਡਾ 'ਤੇ ਅਸਰ ਘੱਟ ਹੋਵੇਗਾ।"
ਪੜ੍ਹੋ ਇਹ ਅਹਿਮ ਖ਼ਬਰ-ਤੁਰਕੀ ਏਅਰਪੋਰਟ 'ਤੇ 30 ਘੰਟੇ ਤੋਂ ਫਸੇ ਭਾਰਤੀ ਯਾਤਰੀ, ਲੰਡਨ ਤੋਂ ਮੁੰਬਈ ਆ ਰਹੀ ਸੀ ਫਲਾਈਟ
ਕਾਰਨੀ ਨੇ ਕਿਹਾ ਕਿ ਕੈਨੇਡਾ ਆਟੋ ਪਾਰਟਸ 'ਤੇ ਟੈਰਿਫ ਨਹੀਂ ਲਗਾਏਗਾ ਜਿਵੇਂ ਕਿ ਟਰੰਪ ਨੇ ਕੀਤਾ ਹੈ ਕਿਉਂਕਿ ਕੈਨੇਡੀਅਨ ਇੱਕ ਏਕੀਕ੍ਰਿਤ ਆਟੋ ਸੈਕਟਰ ਦੇ ਫਾਇਦੇ ਜਾਣਦੇ ਹਨ। ਓਂਟਾਰੀਓ ਜਾਂ ਮਿਸ਼ੀਗਨ ਵਿੱਚ ਪੂਰੀ ਤਰ੍ਹਾਂ ਤਿਆਰ ਤੋਂ ਪਹਿਲਾਂ ਪਾਰਟਸ ਕਈ ਵਾਰ ਕੈਨੇਡਾ-ਯੂ.ਐਸ ਰੂਟ ਵਿੱਚੋਂ ਲੰਘਦੇ ਹਨ। ਇਸ ਦੇ ਨਾਲ ਹੀ ਆਟੋਮੇਕਰ ਸਟੈਲੈਂਟਿਸ ਨੇ ਕਿਹਾ ਕਿ ਉਸਨੇ ਵਿੰਡਸਰ, ਕੈਨੇਡਾ ਵਿੱਚ ਆਪਣਾ ਅਸੈਂਬਲੀ ਪਲਾਂਟ 7 ਅਪ੍ਰੈਲ ਤੋਂ ਦੋ ਹਫ਼ਤਿਆਂ ਲਈ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਯੂਨੀਫੋਰ ਲੋਕਲ 444 ਦੇ ਪ੍ਰਧਾਨ ਜੇਮਸ ਸਟੀਵਰਟ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਸਮਾਂ-ਸਾਰਣੀ ਵਿੱਚ ਤਬਦੀਲੀਆਂ ਦੀ ਉਮੀਦ ਹੈ।
ਤੁਹਾਨੂੰ ਦੱਸ ਦੇਈਏ ਕਿ ਆਟੋ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਹੈ ਅਤੇ ਇਹ ਸੈਕਟਰ 125,000 ਕੈਨੇਡੀਅਨਾਂ ਨੂੰ ਸਿੱਧੇ ਅਤੇ ਲਗਭਗ 500,000 ਸਬੰਧਤ ਉਦਯੋਗਾਂ ਵਿੱਚ ਰੁਜ਼ਗਾਰ ਦਿੰਦਾ ਹੈ। ਕਾਰਨੀ ਨੇ ਕਿਹਾ, "ਅਮਰੀਕੀ ਪ੍ਰਸ਼ਾਸਨ ਨੂੰ ਆਪਣੇ ਲੋਕਾਂ ਦੇ ਸੰਭਾਵੀ ਨੁਕਸਾਨ ਨੂੰ ਦੇਖਦੇ ਹੋਏ ਅੰਤ ਵਿੱਚ ਫ਼ੈਸਲਾ ਬਦਣਲਾ ਪਵੇਗਾ। ਕਾਰਨੀ ਨੇ ਕਿਹਾ ਕਿ ਟਰੰਪ ਦੀਆਂ ਕਾਰਵਾਈਆਂ ਕੈਨੇਡਾ ਅਤੇ ਦੁਨੀਆ ਭਰ ਵਿੱਚ ਗੂੰਜਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।