ਕੈਨੇਡਾ ਨੇ ਅਮਰੀਕਾ ਤੋਂ ਕਿਤੇ ਬਿਹਤਰ ਢੰਗ ਨਾਲ ਸੰਭਾਲੀ ਸਥਿਤੀ : ਟਰੂਡੋ

Friday, Jul 10, 2020 - 01:19 AM (IST)

ਕੈਨੇਡਾ ਨੇ ਅਮਰੀਕਾ ਤੋਂ ਕਿਤੇ ਬਿਹਤਰ ਢੰਗ ਨਾਲ ਸੰਭਾਲੀ ਸਥਿਤੀ : ਟਰੂਡੋ

ਟੋਰਾਂਟੋ - ਕੈਨੇਡਾ ਨੇ ਕੋਰੋਨਾਵਾਇਰਸ ਨੂੰ ਆਪਣੇ ਕਈ ਸਹਿਯੋਗੀ ਦੇਸ਼ਾਂ ਦੀ ਤੁਲਨਾ ਵਿਚ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਖਣਾ ਹੈ ਕਿ ਕੈਨੇਡਾ ਨੇ ਇਸ ਮੁਸ਼ਕਿਲ ਸਥਿਤੀ ਨੂੰ ਇਥੋਂ ਤੱਕ ਕਿ ਅਮਰੀਕਾ ਤੋਂ ਵੀ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਸੰਭਾਲਿਆ ਹੈ। ਨਿਊਜ਼ ਏਜੰਸੀ ਰਾਇਟਰਸ ਦੀ ਖਬਰ ਮੁਤਾਬਕ, ਟਰੂਡੋ ਦਾ ਇਹ ਬਿਆਨ ਆਪਣੇ ਆਪ ਵਿਚ ਕਾਫੀ ਅਹਿਮ ਹੈ ਕਿਉਂਕਿ ਬਹੁਤ ਹੀ ਘੱਟ ਮੌਕਿਆਂ 'ਤੇ ਉਹ ਅਮਰੀਕਾ ਨੂੰ ਲੈ ਕੇ ਕੋਈ ਸਿੱਧੀ ਟਿੱਪਣੀ ਕਰਦੇ ਹਨ।

ਕੈਨੇਡਾ ਦੀ ਆਬਾਦੀ ਅਮਰੀਕਾ ਦੀ ਆਬਾਦੀ ਦੇ 10ਵੇਂ ਹਿੱਸੇ ਦੇ ਬਰਾਬਰ ਹੈ। ਕੈਨੇਡਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 106,742 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 8,746 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 70,503 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਟਰੂਡੋ ਦਾ ਆਖਣਾ ਹੈ ਕਿ ਹਾਲਾਤਾਂ ਨੂੰ ਹੌਲੀ-ਹੌਲੀ ਬਿਹਤਰ ਅਤੇ ਕੰਟਰੋਲ ਵਿਚ ਕੀਤਾ ਜਾ ਰਿਹਾ ਹੈ। ਪਰ ਕੈਨੇਡਾ ਵਿਚ ਹੁਣ ਵੀ ਕੁਝ ਥਾਂਵਾਂ ਹਾਟ-ਸਪਾਟ ਹਨ। ਗੁਆਂਢੀ ਮੁਲਕ ਅਮਰੀਕਾ ਇਸ ਵੇਲੇ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਪਾਇਆ ਜਾ ਰਿਹਾ ਹੈ ਅਤੇ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਕੈਨੇਡਾ ਅਮਰੀਕਾ ਤੋਂ ਕਿਤੇ ਬਿਹਤਰ ਸਥਿਤੀ ਵਿਚ ਹੈ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 3,194,164 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 135,414 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,408,153 ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News