ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫਰੀਦਕੋਟ ਦੇ ਗੁਰਕੀਰਤਪਾਲ ਸਿੰਘ ਖੋਸਾ ਦੀ ਟਰੱਕ ਹਾਦਸੇ 'ਚ ਮੌਤ

Monday, Sep 26, 2022 - 11:07 AM (IST)

ਨਿਊਯਾਰਕ/ਐਡਮਿੰਟਨ (ਰਾਜ ਗੋਗਨਾ): ਕੈਨੇਡਾ ਦੇ ਐਡਮਿੰਟਨ ਵਿਚ ਰਹਿੰਦੇ ਪੰਜਾਬੀ ਟਰੱਕਿੰਗ ਦੇ ਕਾਰੋਬਾਰੀ ਗੁਰਕੀਰਤਪਾਲ ਸਿੰਘ ਦੀ ਬੀਤੀ ਰਾਤ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਐਡਮਿੰਟਨ, ਕੈਨੇਡਾ ਵਿੱਚ ਰਹਿੰਦਾ ਸੀ ਅਤੇ ਟਰੱਕਿੰਗ ਦਾ ਇਕ ਸਫਲ ਕਾਰੋਬਾਰੀ ਸੀ। ਉਸ ਦਾ ਟਰੱਕਿੰਗ ਦਾ ਕਾਰੋਬਾਰ ਹੋਣ ਕਰਕੇ ਉਹ ਆਪਣੇ ਕੰਮ ਦੇ ਚੱਲਦਿਆਂ ਰੋਜ਼ਾਨਾ ਹੀ ਐਡਮਿੰਟਨ ਤੋਂ ਫੋਰਟ ਮੈਕਮਰੀ ਅੱਪਡਾਊਨ ਕਰਦਾ ਸੀ। 

PunjabKesari

ਬੀਤੀ ਰਾਤ ਜਦੋਂ ਉਸ ਨੇ ਆਪਣਾ ਟਰੱਕ ਫੋਰਟ ਮੈਕਮਰੀ ਵੀ ਖੜ੍ਹਾ ਕਰ ਦਿੱਤਾ ਅਤੇ ਜਦੋਂ ਰਾਤ ਨੂੰ ਉਹ ਆਪਣੇ ਪਿੱਕਅੱਪ ਟਰੱਕ ਵਿੱਚ ਵਾਪਿਸ ਘਰ ਐਡਮਿੰਟਨ ਨੂੰ ਪਰਤ ਰਿਹਾ ਸੀ ਉਦੋਂ ਸਾਹਮਣੇ ਤੋਂ ਆਉਂਦੇ ਇੱਕ ਦੂਜੇ ਪਿੱਕਅੱਪ ਟਰੱਕ ਨਾਲ ਉਸ ਦਾ ਟਰੱਕ ਟਕਰਾਅ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਦੂਜੇ ਪਿੱਕਅੱਪ ਟਰੱਕ ਦਾ ਡਰਾਈਵਰ ਜੋ ਕਿ ਇੱਕ ਗੋਰਾ ਸੀ, ਉਸ ਦੀ ਵੀ ਮੌਕੇ 'ਤੇ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਦੇ ਨਾਮ ਸੌਂਪਿਆ ਪੱਤਰ

ਦੱਸਿਆ ਗਿਆ ਕਿ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਨੋਂ ਪਿੱਕਅੱਪ ਟਰੱਕ ਬੁਰੀ ਤਰ੍ਹਾਂ ਸੜ੍ਹ ਕੇ ਸੁਆ ਹੋ ਗਏ। ਇਹ ਦਰਦਨਾਕ ਹਾਦਸਾ ਕੈਨੇਡਾ ਦੇ ਵਾਇਲ ਸਿਟੀ ਤੋਂ ਐਡਮਿੰਟਨ ਵੱਲ ਨੂੰ ਤਕਰੀਬਨ 10 ਕੁ ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਫਰੀਦਕੋਟ ਨਾਲ ਦੱਸਿਆ ਜਾਂਦਾ ਹੈ।ਇਸ ਦਰਦਨਾਕ ਤੇ ਦੁੱਖਦਾਈ ਮੌਤ ਦਾ ਸੁਣ ਕੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਹੀ ਸੋਗ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਗੁਰਕੀਰਤਪਾਲ ਸਿੰਘ ਖੋਸਾ ਬਹੁਤ ਹੀ ਹੱਸਮੁੱਖ, ਮਿਲਾਪੜਾ ਅਤੇ ਮਿਲਣਸਾਰ ਇਨਸਾਨ  ਸੀ ਜੋ ਭਰ ਜਵਾਨੀ ਵਿੱਚ ਇਸ ਜਹਾਨ ਤੋਂ ਕੂਚ ਕਰ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News