ਜੀਨ ਦੀ ਮਦਦ ਨਾਲ ਖੁੱਲ੍ਹ ਸਕਦਾ ਹੈ ਮਨੁੱਖੀ ਵਿਕਾਸ ਦਾ ਰਹੱਸ : ਅਧਿਐਨ

Wednesday, May 29, 2019 - 11:58 AM (IST)

ਜੀਨ ਦੀ ਮਦਦ ਨਾਲ ਖੁੱਲ੍ਹ ਸਕਦਾ ਹੈ ਮਨੁੱਖੀ ਵਿਕਾਸ ਦਾ ਰਹੱਸ : ਅਧਿਐਨ

ਟੋਰਾਂਟੋ (ਬਿਊਰੋ)— ਵਿਗਿਆਨੀਆਂ ਨੇ ਜੀਨ ਸਬੰਧੀ ਇਕ ਅਧਿਐਨ ਕੀਤਾ ਹੈ। ਜਿਵੇਂਕਿ ਕਿਸੇ ਵੀ ਜੀਵ ਦੇ ਅੰਗਾਂ ਦੇ ਵਿਕਾਸ ਵਿਚ ਜੀਨ ਦੀ ਭੂਮਿਕਾ ਮਹੱਤਵਪੂਰਣ ਹੁੰਦੀ ਹੈ। ਵਿਗਿਆਨੀਆਂ ਮੁਤਾਬਕ ਸਾਡੇ ਸਰੀਰ ਵਿਚ ਵੀ ਅਜਿਹੇ ਜੀਨ ਮੌਜੂਦ ਹਨ, ਜਿਨ੍ਹਾਂ ਨਾਲ ਸਾਡੇ ਵਿਕਾਸ ਕ੍ਰਮ ਨੂੰ ਬਿਹਤਰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਵਿਚ ਮੌਜੂਦ ਵਿਸ਼ੇਸ਼ ਗੁਣਾਂ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਆਖਿਰਕਾਰ ਮਨੁੱਖ ਦਾ ਵਿਕਾਸ ਕਿਵੇਂ ਹੋਇਆ। 

ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਮੁਤਾਬਕ ਸਰੀਰ ਵਿਚ ਪ੍ਰੋਟੀਨ ਵਰਗ ਦੇ ਜੀਨ ਕੋਡ ਟ੍ਰਾਂਸਕ੍ਰਿਪਸ਼ਨ ਫੈਕਟਰ (ਟੀ.ਐੱਫ.ਐੱਸ.) ਦੇ ਰੂਪ ਵਿਚ ਜਾਣੇ ਜਾਂਦੇ ਹਨ। ਟੀ.ਐੱਫ.ਐੱਸ. ਜੀਨ ਦੀਆਂ ਗਤੀਵਿਧੀਆਂ 'ਤੇ ਕੰਟਰੋਲ ਰੱਖਦਾ ਹੈ। ਇਹ ਡੀ.ਐੱਨ.ਏ. ਕੋਡ ਦਾ ਪਤਾ ਲਗਾ ਕੇ ਜੀਨ ਨੂੰ ਸਹੀ ਜਗ੍ਹਾ ਭੇਜਣ ਦਾ ਕੰਮ ਵੀ ਕਰਦੇ ਹਨ। ਪਿਛਲੀ ਸ਼ੋਧ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਵੱਖ-ਵੱਖ ਜੀਵਾਂ ਵਿਚ ਸਮਾਨ ਦਿਸਣ ਵਾਲੇ ਟੀ.ਐੱਫ.ਐੱਸ. ਵੀ ਇਕੋ ਜਿਹੇ ਹੁੰਦੇ ਹਨ। ਫਿਰ ਭਾਵੇਂ ਉਹ ਜੀਵ ਮਨੁੱਖ ਹੋਵੇ ਜਾਂ ਕੋਈ ਉਡਣ ਵਾਲਾ ਪੰਛੀ। 

ਭਾਵੇਂਕਿ ਯੂਨੀਵਰਸਿਟੀ ਆਫ ਟੋਰਾਂਟੋ ਦੀ ਲੈਬ ਦੇ ਪ੍ਰੋਫੈਸਰ ਟਿਮੋਥੀ ਹੂਘੀ ਕਹਿੰਦੇ ਹਨ ਕਿ ਸਾਰੇ ਮਾਮਲਿਆਂ ਵਿਚ ਅਜਿਹਾ ਨਹੀਂ ਹੁੰਦਾ। ਸ਼ੋਧ ਕਰਤਾਵਾਂ ਨੇ ਨਵੀਂ ਕੰਪਿਊਟੇਸ਼ਨਲ ਵਿਧੀ ਜ਼ਰੀਏ ਕਈ ਵੱਖ-ਵੱਖ ਪ੍ਰਜਾਤੀਆਂ ਵਿਚ ਹਰੇਕ ਟੀ.ਐੱਫ.ਐੱਸ. ਬਾਈਂਡਸ ਦੇ ਮੋਟਿਫ ਕ੍ਰਮ ਦਾ ਸਹੀ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ। ਇਕ ਪਤੱਰਿਕਾ ਵਿਚ ਛਪੇ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਪੁਰਾਣੀਆਂ ਮਾਨਤਾਵਾਂ ਦੇ ਮੁਕਾਬਲੇ ਕੁਝ ਉਪ ਵਰਗਾਂ ਦੇ ਟੀ.ਐੱਫ.ਐੱਸ. ਜ਼ਿਆਦਾ ਸਰਗਰਮ ਰਹਿੰਦੇ ਹਨ। 

ਯੂਨੀਵਰਸਿਟੀ ਆਫ ਕੈਮਬ੍ਰਿਜ ਦੇ ਸੈਮ ਲੈਂਬਰਟ ਨੇ ਕਿਹਾ ਕਿ ਨੇੜਲੇ ਸਬੰਧੀ ਪ੍ਰਜਾਤੀਆਂ ਵਿਚ ਟੀ.ਐੱਫ.ਐੱਸ. ਦਾ ਇਕ ਹਿੱਸਾ ਨਾ-ਮਾਤਰ ਰਹਿੰਦਾ ਹੈ ਜੋ ਨਵੀਂ ਲੜੀ ਨੂੰ ਬਣਾਈ ਰੱਖਦਾ ਹੈ। ਚਿਪੈਂਜੀ ਅਤੇ ਮਨੁੱਖਾਂ ਵਿਚਾਲੇ ਜੀਨੋਮ 99 ਫੀਸਦੀ ਸਮਾਨ ਪਾਏ ਜਾਂਦੇ ਹਨ। ਅਜਿਹੇ ਦਰਜਨਾਂ ਟੀ.ਐੱਫ.ਐੱਸ. ਹਨ ਜਿਹੜੇ ਦੋ ਪ੍ਰਜਾਤੀਆਂ ਵਿਚ ਵੱਖ-ਵੱਖ ਰੂਪ ਵਿਚ ਮੌਜੂਦ ਰਹਿੰਦੇ ਹਨ ਅਤੇ ਉਨ੍ਹਾਂ ਦੇ ਜੀਨਾਂ ਨੂੰ ਪ੍ਰਭਾਵਿਤ ਕਰਦੇ ਹਨ। ਲੈਬਰਟ ਨੇ ਕਿਹਾ,''ਮਨੁੱਖ ਅਤੇ ਚਿਪੈਂਜੀ ਵਿਚ ਪਾਈ ਜਾਣ ਵਾਲੀ ਅਣੂ ਵਿਭਿੰਨਤਾ ਕਾਰਨ ਦੋਹਾਂ ਦਾ ਕੰਮ ਵੱਖ-ਵੱਖ ਹੁੰਦਾ ਹੈ।''


author

Vandana

Content Editor

Related News