ਕੈਨੇਡਾ ਨੇ ‘ਵੈਕਸੀਨੇਟਿਡ’ ਲੋਕਾਂ ਲਈ ਖੋਲ੍ਹੇ ਦਰਵਾਜ਼ੇ, PM ਟਰੂਡੋ ਨੇ ਕੀਤਾ ਐਲਾਨ, ਇਕਾਂਤਵਾਸ ਤੋਂ ਵੀ ਮਿਲੇਗੀ ਛੋਟ

Tuesday, Jun 22, 2021 - 01:32 PM (IST)

ਟੋਰਾਂਟੋ: ਕੈਨੇਡਾ ਵਿਚ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਹੁਣ ਦੇਸ਼ ਵਾਪਸ ਪਰਤਣ ’ਤੇ 2 ਹਫ਼ਤੇ ਦੇ ਜ਼ਰੂਰੀ ਇਕਾਂਤਵਾਸ ਤੋਂ ਛੋਟ ਦਿੱਤੀ ਜਾਏਗੀ ਪਰ ਇਸ ਲਈ ਉਨ੍ਹਾਂ ਨੂੰ ਕੋਵਿਡ ਨੈਗੇਟਿਵ ਟੈਸਟ ਦਾ ਸਰਟੀਫ਼ਿਕੇਟ ਦਿਖਾਉਣਾ ਹੋਵੇਗਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਕੈਨੇਡਾ ਪਰਤਣ ਵਾਲੇ ਕੈਨੇਡੀਅਨ ਅਤੇ ਸਥਾਈ ਨਿਵਾਸੀਆਂ ਦਾ ਉਥੇ ਪਹੁੰਚਣ ਤੋਂ 14 ਦਿਨ ਪਹਿਲਾਂ ਜਾਂ ਉਸ ਤੋਂ ਜ਼ਿਆਦਾ ਸਮਾਂ ਪਹਿਲਾਂ ਟੀਕਾਕਰਨ ਕਰਵਾਇਆ ਹੋਣਾ ਲਾਜ਼ਮੀ ਹੈ। ਸਰਹੱਦੀ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਦਾ ਪਹਿਲਾਂ ਪੜਾਅ 5 ਜੁਲਾਈ ਤੋਂ ਸ਼ੁਰੂ ਹੋਵੇਗਾ। ਆਵਾਜਾਈ ਮੰਤਰੀ ਉਮਰ ਅਲਘਬਰਾ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਫਲਾਈਟ ਪਾਬੰਦੀ 21 ਜੁਲਾਈ ਤੱਕ ਰਹੇਗੀ, ਪਰ ਪਾਕਿਸਤਾਨ ’ਤੇ ਲਗਾਈ ਗਈ ਫਲਾਈਟ ਪਾਬੰਦੀ ਨੂੰ ਹਟਾ ਦਿੱਤਾ ਜਾਏਗਾ। ਸਰਕਾਰ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਕੈਨੇਡੀਅਨ ਯਾਤਰੀ ਜੋ ਇਕਾਂਤਵਾਸ ਤੋਂ ਛੋਟ ਚਾਹੁੰਦੇ ਹਨ। ਉਨ੍ਹਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਸਰਕਾਰ ਦੀ ਵੈੈੱਬਸਾਈਟ ਜਾਂ ਫਿਰ ਅਰਾਈਵਕੈਨ ਨਾਮ ਦੀ ਐਪ ’ਤੇ ਇਸ ਨੂੰ ਅਪਲੋਡ ਕਰਨਾ ਹੋਵੇਗਾ।

ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ

PunjabKesari

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਕਿਹਾ, ‘ਜੇਕਰ ਤੁਸੀਂ ਕੈਨੇਡਾ ਵਿਚ ਐਂਟਰੀ ਚਾਹੁੰਦੇ ਹੋ ਅਤੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਡ ਹੋ ਅਤੇ ਤੁਸੀਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ 5 ਜੁਲਾਈ ਤੋਂ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ।’ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਪਹੁੰਚਣ ਵਾਲੇ ਯਾਤਰੀਆਂ ਦੇ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਗਈ ਵੈਕਸੀਨ ਦੀਆਂ 2 ਡੋਜ਼ ਲੈਣਾ ਜ਼ਰੂਰੀ ਹੈ। ਆਗਮਨ ਤੋਂ 72 ਘੰਟੇ ਪਹਿਲਾਂ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਹੋਵੇ। ਆਗਮਨ ’ਤੇ ਦੂਜਾ ਟੈਸਟ ਕਰਾਉਣ ’ਤੇ ਵੀ ਰਿਪੋਰਟ ਨੈਗੇਟਿਵ ਹੋਵੇ।

ਇਹ ਵੀ ਪੜ੍ਹੋ: ਨੇਪਾਲ ਦੇ PM ਕੇਪੀ ਸ਼ਰਮਾ ਓਲੀ ਦਾ ਦਾਅਵਾ- ਯੋਗ ਦਾ ਜਨਮ ਨੇਪਾਲ ’ਚ ਹੋਇਆ ਭਾਰਤ ’ਚ ਨਹੀਂ

ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਕਿਹਾ ਕਿ ਸਰਹੱਦੀ ਉਪਾਵਾਂ ਵਿਚ ਢਿੱਲ ਦੇਣ ਦੇ ਪਹਿਲੇ ਪੜਾਅ ਵਿਚ ਕੈਨੇਡਾ ਵਿਚ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਐਂਟਰੀ ਬੈਨ ਰਹਿਣ ਵਾਲੀ ਹੈ, ਜੋ ਗੈਰ-ਜ਼ਰੂਰੀ ਕਾਰਨਾਂ ਤੋਂ ਕੈਨੇਡਾ ਦੀ ਯਾਤਰਾ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਆਖ਼ਿਰਕਾਰ ਵਿਆਹ ਦੇ ਬੰਧਨ ’ਚ ਬੱਝ ਹੀ ਗਏ ਏਡਮ ਜੰਪਾ, ਤਸਵੀਰਾਂ ਆਈਆਂ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News