ਟਰਾਂਸ ਮਾਊਂਟੇਨ ਪਾਈਪਲਾਈਨ ਦੇ ਵਿਸਥਾਰ ਲਈ ਕੈਨੇਡਾ ਕਰ ਰਿਹੈ ਵਿਚਾਰ

Wednesday, Apr 11, 2018 - 01:09 PM (IST)

ਟਰਾਂਸ ਮਾਊਂਟੇਨ ਪਾਈਪਲਾਈਨ ਦੇ ਵਿਸਥਾਰ ਲਈ ਕੈਨੇਡਾ ਕਰ ਰਿਹੈ ਵਿਚਾਰ

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਵਿਸਥਾਰ ਨੂੰ ਲੈ ਕੇ ਆਪਣੇ ਸਾਰੇ ਬਦਲਾਂ (ਆਪਸ਼ਨਜ਼) 'ਤੇ ਵਿਚਾਰ ਕਰ ਰਹੀ ਹੈ। ਪਾਈਪਲਾਈਨ ਦੇ ਨਿਰਮਾਣ ਨੂੰ ਅੱਗੇ ਲੈ ਜਾਣ ਲਈ ਇਸ 'ਚ ਜਨਤਕ ਫੰਡ ਦਾ ਨਿਵੇਸ਼ ਵੀ ਕੀਤਾ ਜਾਵੇਗਾ। ਕਿੰਡਰ ਮਾਰਗਨ ਕੈਨੇਡਾ ਕੰਪਨੀ ਨੇ ਇਸ ਪ੍ਰੋਜੈਕਟ ਦਾ ਵਧੇਰੇ ਕੰਮ ਰੋਕ ਦਿੱਤਾ ਸੀ। ਇਸ ਦੇ ਲਈ 31 ਮਈ ਦੀ ਆਖਰੀ ਤਰੀਕ ਤੈਅ ਕੀਤੀ ਗਈ ਹੈ। 
ਕੈਨੇਡਾ 'ਚ ਕੁਦਰਤੀ ਸਰੋਤਾਂ ਦੇ ਮੰਤਰੀ ਜਿਮ ਕੈਰ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਅਸੀਂ ਸਾਰੇ ਬਦਲਾਂ 'ਤੇ ਵਿਚਾਰ ਕਰ ਰਹੇ ਹਾਂ। ਅਸੀਂ ਜਾਂਚ ਕਰ ਰਹੇ ਹਾਂ ਕਿ ਅਲਬਰਟਾ ਸਰਕਾਰ ਨਾਲ ਕੰਮ ਕਰਨ ਲਈ ਕੀ ਜ਼ਰੂਰੀ ਹੋ ਸਕਦਾ ਹੈ।'' ਜਿਮ ਕੈਰ ਦਾ ਬਿਆਨ ਉਸ ਸਮੇਂ ਆਇਆ ਜਦ ਅਲਬਰਟਾ ਦੀ ਪ੍ਰੀਮੀਅਰ ਰਾਚੇਲ ਨੌਟਲੇ ਨੇ ਕਿਹਾ ਕਿ ਤੇਲ ਭਰਪੂਰ ਸੂਬਾ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਪਾਈਪ ਲਾਈਨ 'ਚ ਨਿਵੇਸ਼ ਕਰਨ ਲਈ ਤਿਆਰ ਸੀ। 
ਕਿੰਡਰ ਮਾਰਗਨ ਕੈਨੇਡਾ ਨੇ ਐਤਵਾਰ ਨੂੰ ਕਿਹਾ ਕਿ ਉਹ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਸਮਰੱਥਾ ਨੂੰ ਤਿੰਨ ਗੁਣਾ ਵਧਾਉਣਾ ਦੀ ਯੋਜਨਾ ਨੂੰ ਰੱਦ ਕਰ ਦੇਵੇਗਾ। ਇਸ ਦਾ ਵਿਸਥਾਰ ਅਲਰਟਾ ਤੋਂ ਬ੍ਰਿਟਿਸ਼ ਕੋਲੰਬੀਆ ਤਟ ਤਕ ਕੀਤਾ ਜਾਣਾ ਹੈ ਪਰ 31 ਮਈ ਤੋਂ ਪਹਿਲਾਂ ਕਈ ਕਾਨੂੰਨੀ ਅਤੇ ਨਿਆਂਇਕ ਚੁਣੌਤੀਆਂ ਨੂੰ ਸੁਲਝਾਉਣਾ ਹੋਵੇਗਾ। ਦੱਸ ਦਈਏ ਕਿ ਸਾਲ 2016 'ਚ ਸਰਕਾਰ ਵੱਲੋਂ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਇਸ ਮਨਜ਼ੂਰੀ ਖਿਲਾਫ ਅਦਾਲਤ 'ਚ ਅਪੀਲ ਕੀਤੀ ਗਈ ਹੈ।  


Related News