ਕੈਨੇਡਾ ਚੋਣਾਂ : ਮਾਰਕ ਕਾਰਨੀ ਬਣੇ ਲੋਕਾਂ ਦੀ ਪਹਿਲੀ ਪਸੰਦ, ਰੁਝਾਨਾਂ 'ਚ ਲਿਬਰਲ ਪਾਰਟੀ ਵੱਡੀ ਜਿੱਤ ਵੱਲ

Tuesday, Apr 29, 2025 - 08:07 AM (IST)

ਕੈਨੇਡਾ ਚੋਣਾਂ : ਮਾਰਕ ਕਾਰਨੀ ਬਣੇ ਲੋਕਾਂ ਦੀ ਪਹਿਲੀ ਪਸੰਦ, ਰੁਝਾਨਾਂ 'ਚ ਲਿਬਰਲ ਪਾਰਟੀ ਵੱਡੀ ਜਿੱਤ ਵੱਲ

ਟੋਰਾਂਟੋ: ਕੈਨੇਡਾ ਵਿਚ ਸੋਮਵਾਰ ਨੂੰ ਸੰਘੀ ਚੋਣਾਂ ਲਈ ਵੋਟਿੰਗ ਹੋਈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਸਾਰੀਆਂ 343 ਸੀਟਾਂ 'ਤੇ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਜ਼ੋਰਦਾਰ ਟੱਕਰ ਦੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤੀ ਗਿਣਤੀ ਵਿਚ ਲਿਬਰਲ ਅਟਲਾਂਟਿਕ ਕੈਨੇਡਾ ਦੇ 32 ਜ਼ਿਲ੍ਹਿਆਂ ਵਿਚੋਂ 21 ਵਿਚ ਅੱਗੇ ਚੱਲ ਰਹੀ ਹੈ। ਜਦਕਿ ਕੰਜ਼ਰਵੇਟਿਵ 11 ਸੀਟਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਚੋਣਾਂ ਤੋਂ ਪਹਿਲਾਂ ਲਿਬਰਲ ਕੋਲ 23 ਸੀਟਾਂ ਸਨ। 

ਪੜ੍ਹੋ ਇਹ ਅਹਿਮ ਖ਼ਬਰ-    ਕੈਨੇਡਾ ਚੋਣ ਨਤੀਜੇ: ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ

ਹੁਣ ਤੱਕ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਰੁਝਾਨਾਂ ਵਿਚ ਲਿਬਰਲ ਪਾਰਟੀ 282,632 ਦੇ ਨਾਲ 91 ਸੀਟਾਂ 'ਤੇ ਚੱਲ ਰਹੀ ਹੈ ਤਾਂ ਕੰਜ਼ਰਵੇਟਿਵ ਪਾਰਟੀ 223,736 ਵੋਟਾਂ ਨਾਲ 64 ਸੀਟਾਂ 'ਤੇ ਬੜਤ ਬਣਾਏ ਹੋਏ ਹੈ। ਉੱਥੇ ਬਲਾਕ ਕਿਊਬਕੋਇਸ (ਬੀ.ਕਿਊ.ਯੂ) 13, ਐੱਨ.ਡੀ.ਪੀ ਇਕ ਸੀਟ 'ਤੇ ਅੱਗੇ ਚੱਲ ਰਹੀ ਹੈ। ਏ.ਆਈ.ਵੀ. ਜਾਂ ਹੋਰ ਪਾਰਟੀਆਂ ਨੇ ਹੁਣ ਤੱਕ ਕਿਸੇ ਸੀਟ 'ਤੇ ਬੜਤ ਨਹੀਂ ਬਣਾਈ ਹੈ। ਸ਼ੁਰੂਆਤੀ ਰੁਝਾਨ ਦਿਖਾਉਂਦੇ ਹਨ ਕਿ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਲੀਡ ਹਾਸਲ ਕਰ ਰਹੀ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ 343 ਸੀਟਾਂ ਹਨ, ਬਹੁਮਤ ਦਾ ਅੰਕੜਾ 172 ਹੈ। ਇਸ ਵਾਰ ਕੈਨੇਡਾ ਦੀਆਂ ਚੋਣਾਂ ਵਿੱਚ ਰਿਕਾਰਡ ਤੋੜ ਵੋਟਿੰਗ ਹੋਈ ਹੈ। ਚੋਣ ਅਧਿਕਾਰੀਆਂ ਦੇ ਅਨੁਸਾਰ ਰਿਕਾਰਡ 7.3 ਮਿਲੀਅਨ ਕੈਨੇਡੀਅਨਾਂ ਨੇ ਵੋਟ ਪਾਈ, ਜੋ 2021 ਦੀਆਂ ਚੋਣਾਂ ਨਾਲੋਂ 25% ਵੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News