Canada Study Work Permit ਹੋ ਗਿਆ ਰੱਦ? ਤਾਂ ਘਬਰਾਓ ਨਹੀਂ, ਇੰਝ ਕਰੋ ਮੁੜ ਅਪਲਾਈ
Saturday, May 17, 2025 - 03:12 PM (IST)

ਨੈਸ਼ਨਲ ਡੈਸਕ : ਅੱਜ ਦੇ ਯੁੱਗ ਵਿੱਚ ਕੈਨੇਡਾ ਪੜ੍ਹਾਈ ਅਤੇ ਨੌਕਰੀਆਂ ਲਈ ਭਾਰਤੀਆਂ ਦੀ ਸਭ ਤੋਂ ਪਸੰਦੀਦਾ ਸਥਾਨ ਬਣ ਚੁੱਕਾ ਹੈ। ਪਰ ਉੱਥੇ ਪੜ੍ਹਾਈ ਜਾਂ ਵਰਕ ਪਰਮਿਟ ਪ੍ਰਾਪਤ ਕਰਨਾ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਚੁਣੌਤੀਪੂਰਨ ਵੀ ਹੈ। ਕਈ ਵਾਰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀਜ਼ਾ ਰੱਦ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਲੋੜ ਨਹੀਂ ਸਗੋਂ ਸਮਝਦਾਰੀ ਨਾਲ ਕੁਝ ਜ਼ਰੂਰੀ ਕਦਮ ਚੁੱਕ ਕੇ ਮੰਜ਼ਿਲ ਨੂੰ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡਾ Canada Study ਜਾਂ ਵਰਕ ਪਰਮਿਟ ਰੱਦ ਹੋ ਗਿਆ ਹੈ, ਤਾਂ ਕਿਹੜੇ 3 ਮਹੱਤਵਪੂਰਨ ਕਦਮ ਚੁੱਕ ਕੇ ਤੁਸੀਂ ਦੁਬਾਰਾ ਅਰਜ਼ੀ ਦੇ ਸਕਦੇ ਹੋ ਅਤੇ ਸਫਲਤਾ ਦੀਆਂ ਸੰਭਾਵਨਾਵਾਂ ਵਧਾ ਸਕਦੇ ਹੋ।
ਕੀ ਹਨ ਰਿਜੈਕਸ਼ਨ ਦੇ ਅਸਲ ਕਾਰਨ?
ਜਦੋਂ ਤੁਹਾਡੀ ਵੀਜ਼ਾ ਅਰਜ਼ੀ ਰੱਦ ਹੋ ਜਾਂਦੀ ਹੈ, ਤਾਂ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਇੱਕ ਅਸਵੀਕਾਰ ਪੱਤਰ ਭੇਜਦਾ ਹੈ। ਇਸ ਪੱਤਰ ਵਿਚ ਸਿਰਫ਼ ਸਤਹੀ ਕਾਰਨ ਦੱਸੇ ਜਾਂਦੇ ਹਨ- ਜਿਵੇਂ ਅਧੂਰੇ ਦਸਤਾਵੇਜ਼ ਜਾਂ ਅਸਪਸ਼ਟ ਵਿੱਤੀ ਸਥਿਤੀ। ਅਸਲ ਵਿਚ ਇਮੀਗ੍ਰੇਸ਼ਨ ਅਧਿਕਾਰੀ ਨੇ ਕਿਹੜੇ ਕਾਰਨਾਂ ਕਰਕੇ ਅਰਜ਼ੀ ਰੱਦ ਕੀਤੀ ਹੈ, ਨੂੰ ਜਾਣਨ ਲਈ ਤੁਹਾਨੂੰ GCMS (Global Case Management System) ਨੋਟਸ ਦੀ ਜ਼ਰੂਰਤ ਪਵੇਗੀ। ਇਹ ਨੋਟਸ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਹਰ ਪੜਾਅ ਬਾਰੇ ਜਾਣਕਾਰੀ ਦਿੰਦੇ ਹਨ ਜਿਵੇਂ ਕਿਹੜੇ ਅਧਿਕਾਰੀ ਨੇ ਕੀ ਦੇਖਿਆ, ਕੀ ਕਮੀਆਂ ਪਾਈਆਂ ਅਤੇ ਕਿਹੜੇ ਕਾਰਨਾਂ ਕਰਕੇ ਅਰਜ਼ੀ ਰੱਦ ਹੋਈ।
GCMS ਨੋਟਸ ਕਿਵੇਂ ਕਰੀਏ ਹਾਸਲ
ਇਹਨਾਂ ਨੋਟਸ ਨੂੰ ਪ੍ਰਾਪਤ ਕਰਨ ਲਈ ATIP (Access to Information and Privacy) ਦੇ ਤਹਿਤ ਅਰਜ਼ੀ ਦੇਣੀ ਪੈਂਦੀ ਹੈ। ਇਸਦੀ ਫ਼ੀਸ ਸਿਰਫ਼ 5 ਕੈਨੇਡੀਅਨ ਡਾਲਰ ਹੈ। ਪਰ ਯਾਦ ਰੱਖੋ, ਇਹ ਅਰਜ਼ੀ ਸਿਰਫ਼ ਉਹ ਲੋਕ ਦੇ ਸਕਦੇ ਹਨ, ਜੋ:
. ਕੈਨੇਡਾ ਦੇ ਨਾਗਰਿਕ ਹੋਣ।
. ਕੈਨੇਡਾ ਵਿਚ ਸਥਾਈ ਰੂਪ ਵਿਚ ਰਹਿਦੇ ਹੋਣ
. ਜਾਂ ਫਿਲਹਾਲ ਕੈਨੇਡਾ ਵਿਚ ਮੌਜੂਦ ਹੋਣ।
ਜੇਕਰ ਤੁਸੀਂ ਭਾਰਤ ਵਿਚ ਹੋ ਤਾਂ ਤੁਹਾਨੂੰ ਕਿਸੇ ਅਜਿਹੇ ਭਰੋਸੇਮੰਦ ਵਿਅਕਤੀ ਨੂੰ ਕਹਿਣਾ ਪਵੇਗਾ, ਜੋ ਕੈਨੇਡਾ ਵਿਚ ਰਹਿੰਦਾ ਹੋਵੇ ਅਤੇ ਤੁਹਾਡੇ ਲਈ ਅਰਜ਼ੀ ਦਾਖ਼ਲ ਕਰ ਸਕੇ।
ਪੜ੍ਹਾਈ ਜਾਂ ਵਰਕ ਪਰਮਿਟ ਕਿਉਂ ਹੁੰਦਾ ਰੱਦ?
ਕੁਝ ਆਮ ਅਤੇ ਮਹੱਤਵਪੂਰਨ ਕਾਰਨ ਹਨ, ਜਿਨ੍ਹਾਂ ਕਰਕੇ ਤੁਹਾਡੀ ਅਰਜ਼ੀ ਰੱਦ ਹੋ ਸਕਦੀ ਹੈ:
1. ਲੋੜੀਂਦੇ ਦਸਤਾਵੇਜ਼ਾਂ ਪੂਰੇ ਨਾ ਹੋਣਾ
ਇਸ ਦੌਰਾਨ ਯੂਨੀਵਰਸਿਟੀ ਦਾ ਐਕਸੇਪਟੈਂਸ ਲੇਟਰ ਜਾਂ ਨੌਕਰੀ ਦਾ ਆਫਰ ਲੇਟਰ ਸ਼ਾਮਲ ਨਾ ਕਰਨ 'ਤੇ ਤੁਹਾਡੀ ਅਰਜ਼ੀ ਰੱਦ ਹੋ ਸਕਦੀ ਹੈ।
2. ਵਿੱਤੀ ਸਥਿਤੀ ਸਪੱਸ਼ਟ ਨਾ ਹੋਣਾ
ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਜਾਂ ਕੰਮ ਕਰਦੇ ਸਮੇਂ ਆਪਣੇ ਖ਼ਰਚੇ ਆਪ ਕਰ ਸਕਦੇ ਹੋ। ਬੈਂਕ ਸਟੇਟਮੈਂਟ ਜਾਂ ਫੰਡ ਸਬੂਤ ਦੀ ਘਾਟ ਇਸ 'ਤੇ ਸਵਾਲ ਖੜ੍ਹੇ ਕਰ ਸਕਦੀ ਹੈ।
3. ਯੋਗਤਾਵਾਂ ਦੀ ਘਾਟ
ਜੇਕਰ ਤੁਹਾਡੀ ਯੋਗਤਾ ਉਸ ਨੌਕਰੀ ਜਾਂ ਕੋਰਸ ਲਈ ਢੁਕਵੀਂ ਨਹੀਂ ਹੈ, ਜਾਂ ਉਹ ਪ੍ਰੋਗਰਾਮ NOC (National Occupational Classification) ਸੂਚੀ ਵਿੱਚ ਨਹੀਂ ਹੈ, ਤਾਂ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।
4. ਕੈਨੇਡਾ ਛੱਡਣ ਦੇ ਇਰਾਦੇ 'ਤੇ ਸ਼ੱਕ
ਪੜ੍ਹਾਈ ਜਾਂ ਕੰਮ ਵੀਜ਼ਾ ਇੱਕ ਅਸਥਾਈ ਵੀਜ਼ਾ ਹੈ। ਜੇਕਰ ਇਮੀਗ੍ਰੇਸ਼ਨ ਅਧਿਕਾਰੀ ਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਪੜ੍ਹਾਈ ਜਾਂ ਨੌਕਰੀ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼ ਵਾਪਸ ਨਹੀਂ ਆਵੋਗੇ, ਤਾਂ ਇਹ ਵੀ ਰੱਦ ਕਰਨ ਦਾ ਕਾਰਨ ਹੋ ਸਕਦਾ ਹੈ।
ਰਿਜੈਕਸ਼ਨ ਦੇ ਬਾਅਦ ਕੀ ਕਰੀਏ? ਅਪਣਾਓ ਇਹ 3 ਪੜਾਅ
ਹੁਣ ਸਵਾਲ ਹੈ ਜੇਕਰ ਵੀਜ਼ਾ ਰੱਦ ਹੋ ਗਿਆ ਤਾਂ ਅੱਗੇ ਕੀ? ਇਸਦੇ ਲਈ ਇਹ 3 ਪੜਾਅ ਅਪਣਾਉਣੇ ਬਹੁਤ ਜ਼ਰੂਰੀ ਹਨ:
1. ਮੁੜ ਵਿਚਾਰ ਦੀ ਮੰਗ ਕਰੋ (Request for Reconsideration)
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅਰਜ਼ੀ ਗਲਤਫ਼ਹਿਮੀ ਜਾਂ ਅਧੂਰੀ ਜਾਣਕਾਰੀ ਕਾਰਨ ਰੱਦ ਕਰ ਦਿੱਤੀ ਗਈ ਹੈ, ਤਾਂ ਤੁਸੀਂ IRCC ਨੂੰ ਆਪਣੇ ਕੇਸ 'ਤੇ ਮੁੜ ਵਿਚਾਰ ਕਰਨ ਲਈ ਕਹਿ ਸਕਦੇ ਹੋ। ਇਹ ਕੋਈ ਅਧਿਕਾਰਤ ਅਪੀਲ ਨਹੀਂ ਹੈ ਪਰ ਤੁਸੀਂ ਅੱਪਡੇਟ ਕੀਤੇ ਦਸਤਾਵੇਜ਼ ਦੇ ਸਕਦੇ ਹੋ। ਪੜ੍ਹਾਈ ਜਾਂ ਨੌਕਰੀ ਵਿਚ ਹੋਏ ਸੁਧਾਰਾਂ ਦਾ ਜ਼ਿਕਰ ਕਰ ਸਕਦੇ ਹੋ। ਇਸ ਨਾਲ ਤੁਹਾਡੀ ਅਰਜ਼ੀ 'ਤੇ ਮੁੜ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਵਧ ਸਕਦੀ ਹੈ।