ਕੈਨੇਡਾ ਚੋਣਾਂ: ਸਿਆਸੀ ਆਗੂ ਪੱਬਾਂ ਭਾਰ, ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਨੇੜੇ

09/29/2019 2:54:02 PM

ਓਟਾਵਾ— ਫੈਡਰਲ ਚੋਣਾਂ ਨੂੰ ਲੈ ਕੇ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ ਤੇ ਨਾਮਜ਼ਦਗੀ ਭਰਨ ਦੀ ਤਰੀਕ ਵੀ ਨੇੜੇ ਆ ਗਈ ਹੈ। 30 ਸਤੰਬਰ ਦਿਨ ਸੋਮਵਾਰ ਦੁਪਹਿਰੇ 2 ਵਜੇ ਤੱਕ ਨਾਮਜ਼ਦਗੀ ਕਾਗਜ਼ ਭਰੇ ਜਾ ਸਕਦੇ ਹਨ। ਲਿਬਰਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਨਾਮਜ਼ਦਗੀ ਕਾਗਜ਼ ਭਰਨ ਦਾ ਐਲਾਨ ਕਰ ਦਿੱਤਾ ਹੈ।

ਇਲੈਕਸ਼ਨਸ ਕੈਨੇਡਾ ਵਲੋਂ ਨਥਾਨੀ ਡੈਮੋਟਿਗਨੀ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਾਮਜ਼ਦਗੀ ਕਾਗਜ਼ ਭਰਨ ਲਈ ਆਖਰੀ ਪਲਾਂ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿਉਂਕਿ ਨਾਮਜ਼ਦਗੀ ਕਾਗਜ਼ਾਂ 'ਚ ਜੇਕਰ ਕੋਈ ਗਲਤੀ ਜਾਂ ਭੁੱਲ ਹੋ ਜਾਂਦੀ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੀਬੀਸੀ ਦੀ ਰਿਪੋਰਟ ਮੁਤਾਬਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ, ਗ੍ਰੀਨ ਪਾਰਟੀ ਤੇ ਐੱਨ.ਡੀ.ਪੀ. ਪਾਰਟੀ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਉਮੀਦਵਾਰਾਂ ਦੀ ਸੂਚੀ ਤਿਆਰ ਹੈ, ਜੋ 21 ਅਕਤੂਬਰ ਨੂੰ ਚੋਣ ਅਖਾੜੇ 'ਚ ਉਤਰਣਗੇ। ਆਖਰੀ ਰਿਪੋਰਟਾਂ ਮਿਲਣ ਤੱਕ ਪੀਪਲਸ ਪਾਰਟੀ ਆਫ ਕੈਨੇਡਾ ਨੇ ਆਪਣੇ 325 ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਹੈ। ਜਦਕਿ ਲਿਬਰਲ ਪਾਰਟੀ ਨੇ ਕੁੱਲ 338 'ਚੋਂ 336 ਸੰਸਦੀ ਸੀਟਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ ਤੇ ਦੋ ਸੀਟਾਂ ਲਈ ਉਹ ਉਮੀਦਵਾਰ ਭਾਲ ਰਹੀ ਹੈ।

ਇਸ ਮਾਮਲੇ 'ਚ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਉਹ 338 ਸੀਟਾਂ 'ਤੇ ਆਪਣੇ ਉਮੀਦਵਾਰ ਚੋਣ ਅਖਾੜੇ 'ਚ ਉਤਾਰਣਗੇ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਭਾਈਚਾਰਿਆਂ ਤੋਂ ਉਮੀਦਵਾਰ ਲਏ ਹਨ, ਜਿਨ੍ਹਾਂ 'ਚ ਅਧਿਆਪਕ, ਵਾਤਾਵਰਣ ਮਾਮਲਿਆਂ ਦੇ ਮਾਹਰ, ਤਜ਼ਰਬੇਕਾਰ ਵਿਅਕਤੀ, ਮੂਲ ਵਾਸੀ, ਸਮਲਿੰਗੀ, ਉਦਮੀ, ਵਿਗਿਆਨੀ, ਮਜ਼ਦੂਰ ਆਗੂ, ਓਲੰਪੀਅਨ, ਪੈਰਾ ਉਲੰਪਿਕ ਆਦਿ ਸ਼ਾਮਲ ਹਨ।


Baljit Singh

Content Editor

Related News