ਕੈਨੇਡਾ ਚੋਣਾਂ 2019 :  ਟਰੂਡੋ ਦੀ ਲਿਬਰਲ ਪਾਰਟੀ ਜਿੱਤੀ, ਬਣਾਉਣਗੇ ਗਠਜੋੜ ਵਾਲੀ ਸਰਕਾਰ

10/22/2019 4:03:39 PM

ਟੋਰਾਂਟੋ (ਬਿਊਰੋ)— ਕੈਨੇਡਾ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਫੈਡਰਲ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।  ਫੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚ ਸਖਤ ਮੁਕਾਬਲੇ ਦੇ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਠਜੋੜ ਦੀ ਸਰਕਾਰ ਬਣਾਉਣਗੇ। ਉਂਝ ਬਹੁਮਤ ਲਈ ਘੱਟੋ-ਘੱਟ 170 ਸੀਟਾਂ ਦੀ ਲੋੜ ਹੁੰਦੀ ਹੈ। ਕੈਨੇਡਾ ਦੇ ਟੀ.ਵੀ. ਪ੍ਰਸਾਰਣ ਕਰਤਾਵਾਂ ਨੇ ਐਲਾਨ ਕੀਤਾ ਕਿ 'ਲਿਬਰਲ ਪਾਰਟੀ ਆਫ ਕੈਨੇਡਾ' ਗਠਜੋੜ ਦੀ ਸਰਕਾਰ ਬਣਾਏਗੀ ਕਿਉਂਕਿ ਪਾਰਟੀ 338 ਚੁਣਾਵੀ ਜ਼ਿਲਿਆਂ ਵਿਚੋਂ 156  'ਤੇ ਜੇਤੂ ਰਹੀ ਹੈ। ਜਦਕਿ ਉਸ ਦੇ ਵਿਰੋਧੀ ਐਂਡਰਿਊ ਸ਼ੀਰ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ 122 ਸੀਟਾਂ 'ਤੇ ਜਿੱਤੀ ਹੈ ਜਾਂ ਅੱਗੇ ਚੱਲ ਰਹੀ ਹੈ।

ਆਪਣੇ ਪਹਿਲੇ ਕਾਰਜਕਾਲ ਦੇ ਚਾਰ ਸਾਲ ਵਿਚ ਟਰੂਡੋ ਕੈਨੇਡੀਅਨ ਰਾਜਨੀਤੀ ਵਿਚ ਛਾਏ ਰਹੇ ਪਰ 40 ਦਿਨੀਂ ਪ੍ਰਚਾਰ ਮੁਹਿੰਮ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਦੀਆਂ ਚੋਣ ਪ੍ਰਚਾਰ ਮੁਹਿੰਮ ਨੂੰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਹੇਠਲੇ ਦਰਜੇ ਦੀ ਮੁਹਿੰਮ ਦੱਸਿਆ ਜਾ ਰਿਹਾ ਹੈ। ਟਰੂਡੋ (47) ਨੇ ਆਪਣੇ ਉਦਾਰਵਾਦੀ ਪਿਤਾ ਅਤੇ ਮਰਹੂਮ ਪ੍ਰਧਾਨ ਮੰਤਰੀ ਪਿਅਰ ਟਰੂਡੋ ਦੀ ਲੋਕਪ੍ਰਿਅਤਾ ਨੂੰ ਅੱਗੇ ਵਧਾਉਂਦੇ ਹੋਏ 2015 ਦੀ ਚੋਣ ਜਿੱਤੀ ਸੀ ਪਰ ਘਪਲੇ ਅਤੇ ਲੋਕਾਂ ਦੀਆਂ ਵੱਡੀਆਂ ਉਮੀਦਾਂ ਨੇ ਉਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। 

ਟਰੂਡੇ ਨੇ ਕੈਨੇਡਾ ਵਿਚ ਕਰੀਬ 10 ਸਾਲ ਤੱਕ ਚੱਲੇ ਕੰਜ਼ਰਵੇਟਿਵ ਪਾਰਟੀ ਦੇ ਸ਼ਾਸਨ ਦੇ ਬਾਅਦ 2015 ਵਿਚ ਉਦਾਰਵਾਦੀ ਸਰਕਾਰ ਬਣਾਈ ਸੀ ਅਤੇ ਉਹ ਦੁਨੀਆ ਦੇ ਚੋਣਵੇਂ ਉਦਾਰਵਾਦੀ ਨੇਤਾਵਾਂ ਵਿਚੋਂ ਇਕ ਹਨ।


Vandana

Content Editor

Related News