ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ
Monday, Apr 18, 2022 - 04:47 PM (IST)

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਭਾਰਤ ਤੋਂ ਸੰਨ 2020 ਵਿਚ ਕੈਨੇਡਾ ਪੜ੍ਹਨ ਲਈ ਆਈ ਪੰਜਾਬੀ ਮੂਲ ਦੀ ਇਕ ਅੰਤਰਰਾਸ਼ਟਰੀ ਵਿਦਿਆਰਥਣ ਜਸਮੀਤ ਕੌਰ (20) ਦੀ ਲੰਘੀ 15 ਅਪ੍ਰੈਲ ਨੂੰ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਸਮੀਤ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਜਸਮੀਤ ਕੌਰ ਦੀ ਇਸ ਮਹੀਨੇ ਦੇ ਅੰਤ ਵਿਚ ਪੜ੍ਹਾਈ ਪੂਰੀ ਹੋ ਜਾਣੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਲਈ ਸਮਰਥਨ ਹਾਸਲ ਕਰਨ ਲਈ ਵੱਖ-ਵੱਖ ਦੇਸ਼ਾਂ 'ਚ ਜਾਣਗੇ ਅਮਰੀਕੀ ਸੰਸਦ ਮੈਂਬਰ
ਉਹ ਟੋਰਾਂਟੋ ਦੇ ਜਾਰਜ ਬ੍ਰਾਉਨ ਕਾਲਜ ਦੀ ਵਿਦਿਆਰਥਣ ਸੀ। ਜਸਮੀਤ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਬਹੁਤਾ ਕੁੱਝ ਸਾਹਮਣੇ ਨਹੀ ਆਇਆ ਹੈ। ਜਸਮੀਤ ਦਾ ਭਾਰਤ ਤੋਂ ਪਿਛੋਕੜ ਦਿੱਲੀ ਦੇ ਨਾਲ ਸਬੰਧਤ ਸੀ। ਦੱਸਣਯੋਗ ਹੈ ਕਿ ਹਾਲੇ ਦੋ ਦਿਨ ਪਹਿਲੇ ਹੀ ਇਕ 20 ਸਾਲਾਂ ਦੇ ਦਿਲਜਾਨ ਸਿੰਘ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।