ਵੱਡੀ ਖ਼ਬਰ! ਕੈਨੇਡਾ 'ਚ ਇਸ ਮਹੀਨੇ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ ਕੋਰੋਨਾ ਟੀਕਾ

Friday, Nov 20, 2020 - 11:14 AM (IST)

ਵੱਡੀ ਖ਼ਬਰ! ਕੈਨੇਡਾ 'ਚ ਇਸ ਮਹੀਨੇ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ ਕੋਰੋਨਾ ਟੀਕਾ

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਇਸ ਤੋਂ ਬਚਣ ਲਈ ਸਰਕਾਰ ਨੇ ਫਾਈਜ਼ਰ ਤੇ ਮੋਡੇਰਨਾ ਦੇ ਕੋਰੋਨਾ ਵੈਕਸੀਨ ਲਈ ਕਰਾਰ ਕੀਤਾ ਹੈ। ਓਂਟਾਰੀਓ ਦੀ ਸਿਹਤ ਮੰਤਰੀ ਨੇ ਬੀਤੇ ਦਿਨ ਦੱਸਿਆ ਕਿ ਕੈਨੇਡਾ ਨੂੰ ਜਨਵਰੀ ਤੱਕ ਕੋਰੋਨਾ ਵੈਕਸੀਨ ਦੀ ਖੁਰਾਕਾਂ ਮਿਲ ਜਾਣਗੀਆਂ। 
ਕੋਰੋਨਾ ਕਾਰਨ ਮਰ ਰਹੇ ਲੋਕਾਂ ਲਈ ਇਕ ਆਸ ਦੀ ਕਿਰਨ ਜਾਗੀ ਹੈ ਤੇ ਉਹ ਉਮੀਦ ਕਰ ਰਹੇ ਹਨ ਕਿ ਜਲਦੀ ਹੀ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਟੀਕਾ ਲਾਇਆ ਜਾਵੇਗਾ। 

ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਕਿਹਾ ਕਿ ਕੈਨੇਡਾ ਨੇ ਫਾਈਜ਼ਰ ਵੈਕਸੀਨ ਦੀਆਂ 4 ਮਿਲੀਅਨ ਡੋਜ਼ ਤੇ ਮੋਡੇਰਨਾ ਦੀਆਂ 2 ਮਿਲੀਅਨ ਵੈਕਸੀਨ ਡੋਜ਼ ਮੰਗਵਾਈਆਂ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਨਵਰੀ ਤੋਂ ਮਾਰਚ ਤੱਕ ਲੋਕਾਂ ਨੂੰ ਇਹ ਟੀਕਾ ਮਿਲ ਸਕੇਗਾ। 
ਉਨ੍ਹਾਂ ਕਿਹਾ ਕਿ ਰਾਹਤ ਦੀ ਖ਼ਬਰ ਹੈ ਕਿ ਓਂਟਾਰੀਓ ਨੂੰ ਫਾਈਜ਼ਰ ਵੈਕਸੀਨ ਦੀਆਂ 1.6 ਮਿਲੀਅਨ ਖੁਰਾਕਾਂ ਮਿਲਣਗੀਆਂ ਅਤੇ ਮੋਡੇਰਨਾ ਵੈਕਸੀਨ ਦੀਆਂ 8 ਲੱਖ ਡੋਜ਼ ਮਿਲਣ ਵਾਲੀਆਂ ਹਨ। ਦੱਸ ਦਈਏ ਕਿ ਅਮਰੀਕਾ ਦੀਆਂ ਦੋਵਾਂ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕੋਰੋਨਾ ਟੀਕਾ ਸਫਲ ਹੈ।


author

Lalita Mam

Content Editor

Related News