ਕੈਨੇਡਾ ''ਚ ਕੋਰੋਨਾ ਨੂੰ ਮਾਤ ਦੇ ਕੇ 89 ਫੀਸਦੀ ਲੋਕ ਹੋਏ ਸਿਹਤਯਾਬ
Sunday, Aug 30, 2020 - 11:07 AM (IST)

ਓਟਾਵਾ- ਸ਼ਨੀਵਾਰ ਨੂੰ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ 315 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਦੌਰਾਨ 5 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1,27,603 ਹੋ ਗਈ ਹੈ। ਇਸ ਕਾਰਨ ਕੈਨੇਡਾ ਵਿਚ 9,113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਕੈਨੇਡਾ ਵਿਚ 89 ਫੀਸਦੀ ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
ਕੈਨੇਡਾ ਵਿਚ ਵੱਡੇ ਪੱਧਰ 'ਤੇ ਕੋਰੋਨਾ ਵਾਇਰਸ ਦਾ ਟੈਸਟ ਹੋ ਰਿਹਾ ਹੈ। ਇੱਥੇ ਜਨਵਰੀ ਤੋਂ ਹੁਣ ਤੱਕ ਲਗਭਗ 6.3 ਮਿਲੀਅਨ ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ।
ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਪੀ. ਈ. ਆਈ. ਨੇ ਨਵੇਂ ਅੰਕੜੇ ਜਾਰੀ ਨਹੀਂ ਕੀਤੇ । ਕਿਊਬਿਕ ਅਤੇ ਓਂਟਾਰੀਓ ਵਿਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ। ਕਿਊਬਿਕ ਵਿਚ ਹੁਣ ਤੱਕ 5,755 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 62,232 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ। ਓਂਟਾਰੀਓ ਵਿਚ 148 ਨਵੇਂ ਮਾਮਲੇ ਆਉਣ ਨਾਲ ਇੱਥੇ ਪੀੜਤਾਂ ਦੀ ਗਿਣਤੀ 42,083 ਹੋ ਗਈ ਹੈ ਤੇ ਇੱਥੇ ਕੋਰੋਨਾ ਵਾਇਰਸ 2,809 ਲੋਕਾਂ ਦੀ ਜਾਨ ਲੈ ਚੁੱਕਾ ਹੈ।