ਕੈਨੇਡਾ ''ਚ ਸਾਢੇ ਤਿੰਨ ਲੱਖ ਤੋਂ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ

11/27/2020 1:39:58 PM

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਢੇ 3 ਲੱਖ ਤੋਂ ਵੱਧ ਹੋ ਗਏ ਹਨ। ਵੀਰਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ 3,51,133 ਹੋ ਗਈ ਹੈ ਅਤੇ 11,776 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਕੋਰੋਨਾ ਦੇ ਪੀੜਤਾਂ ਦੀ ਗਿਣਤੀ ਇਕੋਦਮ ਇੰਨੀ ਵਧਣ ਦਾ ਇਕ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਸੂਬਿਆਂ ਵਿਚ ਕੋਰੋਨਾ ਟੈਸਟ ਬਹੁਤ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਕਈ ਸੂਬਿਆਂ ਵਿਚ 20 ਮਿੰਟਾਂ ਵਿਚ ਕੋਰੋਨਾ ਟੈਸਟ ਦੀ ਰਿਪੋਰਟ ਆਉਣ ਲੱਗ ਗਈ ਹੈ। 

ਕੈਨੇਡਾ ਦੀ ਸਿਹਤ ਮੁਖੀ ਥੈਰੇਸਾ ਟਾਮ ਨੇ ਕਿਹਾ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋ ਰਿਹਾ ਹੈ, ਜੋ ਪਰੇਸ਼ਾਨੀ ਦਾ ਕਾਰਨ ਹੈ। ਇਸੇ ਲਈ ਹਰੇਕ ਦਾ ਫਰਜ਼ ਹੈ ਕਿ ਹਰ ਕੋਈ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਦੀ ਪਾਲਣਾ ਕਰੇ। ਸਮਾਜਕ ਦੂਰੀ ਅਤੇ ਮਾਸਕ ਪਾਉਣ ਦੀ ਆਦਤ ਹਰੇਕ ਨੂੰ ਬਣਾ ਕੇ ਰੱਖਣ ਦੀ ਜ਼ਰੂਰਤ ਹੈ। ਰਾਸ਼ਟਰੀ ਪੱਧਰ ਦੇ ਡਾਟਾ ਮੁਤਾਬਕ ਪਿਛਲੇ ਹਫਤੇ ਤੋਂ ਰੋਜ਼ਾਨਾ 5,194 ਮਾਮਲੇ ਦਰਜ ਹੋ ਰਹੇ ਹਨ। ਹਰ ਰੋਜ਼ ਲਗਭਗ 75,666 ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 7.6 ਫ਼ੀਸਦੀ ਲੋਕ ਕੋਰੋਨਾ ਪਾਜ਼ੀਟਿਵ ਹੋ ਰਹੇ ਹਨ। ਸੋਮਵਾਰ ਨੂੰ ਤਾਲਾਬੰਦੀ ਦੌਰਾਨ ਪਹਿਲੀ ਵਾਰ ਓਂਟਾਰੀਓ ਸੂਬੇ ਨੇ ਟੋਰਾਂਟੋ ਤੇ ਪੀਲ ਰੀਜਨ ਸਬੰਧੀ ਮਾਡਲਿੰਗ ਪੇਸ਼ ਕੀਤੀ ਹੈ। 


Lalita Mam

Content Editor

Related News