ਕੈਨੇਡਾ ਆਉਣ ਲਈ ਦਿਖਾਉਣੀ ਪਵੇਗੀ ਕੋਰੋਨਾ ਦੀ ਨੈਗੇਟਿਵ ਰਿਪੋਰਟ
Monday, Jan 18, 2021 - 08:07 AM (IST)
ਨਿਊਯਾਰਕ/ ਟੋਰਾਂਟੋ, ( ਰਾਜ ਗੋਗਨਾ)—ਭਾਰਤ ਤੋਂ ਕੈਨੇਡਾ ਫਲਾਈਟ ਚੜ੍ਹਨ ਤੋਂ ਪਹਿਲਾਂ ਯਾਤਰੀ ਕੋਲ 72 ਘੰਟੇ (ਤਿੰਨ ਦਿਨ) ਦੇ ਅੰਦਰ ਕੋਵਿਡ-19 ਕੋਰੋਨਾ ਦਾ ਟੈਸਟ ਕਰਵਾਇਆ ਹੋਣਾ ਜ਼ਰੂਰੀ ਹੈ। ਇਹ ਟੈਸਟ ਪੀ. ਸੀ. ਆਰ. ਜਾਂ ਐੱਲ. ਏ. ਐੱਮ. ਪੀ. ਹੋਣਾ ਚਾਹੀਦਾ ਹੈ ਅਤੇ ਟੈਸਟ ਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ।
ਇਹ ਟੈਸਟ ਭਾਵੇਂ ਕਿਤੇ ਵੀ ਕਰਵਾਇਆ ਗਿਆ ਹੋਵੇ ਪਰ ਸ਼ਰਤ ਇਹ ਹੈ ਕਿ ਇਹ ਟੈਸਟ 72 ਘੰਟੇ ਤੋਂ ਪੁਰਾਣਾ ਨਾ ਹੋਵੇ। ਇਹ ਟੈਸਟ ਸਰਕਾਰ ਵੱਲੋਂ ਜਾਂ ਕਿਸੇ ਅਧਿਕਾਰਕ ਸੰਸਥਾ ਤੋਂ ਮਾਨਤਾ ਪ੍ਰਾਪਤ ਏਜੰਸੀ ਤੋਂ ਕਰਵਾਇਆ ਗਿਆ ਹੋਵੇ। ਇਸ ਦੀ ਵਰਤੋਂ ਕੌਮਾਂਤਰੀ ਯਾਤਰਾ ਲਈ ਕਰਨ ਦੀ ਇਜਾਜ਼ਤ ਹੋਵੇ ।
ਏਅਰਪੋਰਟ 'ਤੇ ਟੈਸਟ ਕਰਵਾਉਣ ਲਈ ਉਸ ਵੇਲੇ ਹੀ ਆਖਿਆ ਜਾਵੇਗਾ ਜਦੋਂ ਤੁਹਾਡੀ ਟੈਸਟ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਹੋਵੇਗੀ ਜਾਂ ਟੇਸਟ ਕਿਸੇ ਮਾਨਤਾ ਪ੍ਰਾਪਤ ਏਜੰਸੀ ਤੋਂ ਕਰਵਾਇਆ ਗਿਆ ਨਹੀਂ ਹੋਵੇਗਾ ।