ਕੈਨੇਡਾ 'ਚ ਦੋ ਕੁੜੀਆਂ ਨਾਲ ਜਿਨਸ਼ੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਭਾਰਤੀ ਸ਼ਖ਼ਸ ਗ੍ਰਿਫ਼ਤਾਰ

Sunday, Apr 24, 2022 - 10:53 AM (IST)

ਕੈਨੇਡਾ 'ਚ ਦੋ ਕੁੜੀਆਂ ਨਾਲ ਜਿਨਸ਼ੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਭਾਰਤੀ ਸ਼ਖ਼ਸ ਗ੍ਰਿਫ਼ਤਾਰ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੀ ਪੀਲ ਪੁਲਸ ਵੱਲੋਂ ਬਰੈਂਪਟਨ ਦੇ ਇਕ ਭਾਰਤੀ ਮੂਲ ਦੇ ਦਲਜਿੰਦਰ ਫਗੂੜਾ (46) ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਥਾਨਕ ਪੁਲਿਸ ਵੱਲੋਂ ਉਸ 'ਤੇ ਨੌਕਰੀ ਦੇ ਆਨਲਾਈਨ ਇਸ਼ਤਿਹਾਰ ਦੇ ਕੇ ਨੌਜਵਾਨ ਕੁੜੀਆਂ ਨੂੰ ਘਰੇ ਸੱਦ ਜਿਨਸੀ ਹਮਲੇ (Sexual Assault) ਕਰਨ ਦੇ ਦੋਸ਼ ਲਗਾਏ ਗਏ ਹਨ।ਇਹ ਘਟਨਾਵਾਂ ਲੰਘੀ 28 ਅਤੇ 29 ਮਾਰਚ ਦੀਆਂ ਹਨ ਅਤੇ ਪੀੜ੍ਹਤ ਕੁੜੀਆਂ ਦੀ ਉਮਰ 20 ਸਾਲ ਦੇ ਲਾਗੇ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ : ਭਿਆਨਕ ਕਾਰ ਹਾਦਸੇ 'ਚ ਦੋ ਹਰਿਆਣਵੀ ਮੁੰਡਿਆਂ ਦੀ ਮੌਤ

ਕਥਿੱਤ ਦੋਸ਼ੀ 'ਤੇ ਦੋਸ਼ ਲੱਗੇ ਹਨ ਕਿ ਉਹ ਆਨਲਾਈਨ ਇਸ਼ਤਿਹਾਰ ਦੇ ਕੇ ਕੈਨੇਡਾ ਦੇ ਬਰੈਂਪਟਨ ਵਿਚ ਆਪਣੀ ਰਿਹਾਇਸ਼ ਜੋ  (Bovaird Drive West and Worthington Avenue) 'ਤੇ ਕੁੜੀਆ ਨੂੰ ਕੰਮ ਲਈ ਬੁਲਾਉਂਦਾ ਸੀ ਅਤੇ ਉਸ ਤੋਂ ਬਾਅਦ ਉਸ ਵੱਲੋਂ ਜਿਨਸੀ ਹਮਲੇ ਕੀਤੇ ਗਏ ਸਨ। ਪੁਲਸ ਮੁਤਾਬਕ ਇਸ ਮਾਮਲੇ ਵਿਚ ਹੋਰ ਵੀ ਪੀੜਤ ਹੋ ਸਕਦੀਆਂ ਹਨ ਅਤੇ ਜਾਂਚ ਜਾਰੀ ਹੈ। ਦੋਸ਼ੀ ਦੀ ਬਰੈਂਪਟਨ ਦੇ ਕੋਰਟ ਵਿਚ 1 ਜੂਨ ਨੂੰ ਪੇਸ਼ੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News