ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾਉਣਗੇ 7 ਪੰਜਾਬੀ

Wednesday, Jan 31, 2024 - 02:21 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਅਜੇ ਤਕਰੀਬਨ 9 ਮਹੀਨੇ ਰਹਿੰਦੇ ਹਨ ਪਰ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਇਨ੍ਹਾਂ ਚੋਣਾਂ ਲਈ ਚੋਣ ਮੈਦਾਨ ਭਖਾ ਦਿੱਤਾ ਹੈ। ਕਈ ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰਾਂ ਦਾ ਸਿੱਧਾ ਐਲਾਨ ਕੀਤਾ ਜਾ ਰਿਹਾ ਹੈ ਤੇ ਕਈਆਂ ਵਿਚ ਨਾਮਜ਼ਦਗੀ ਕੀਤੀ ਜਾਵੇਗੀ।

ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਬੀ.ਸੀ. ਯੂਨਾਈਟਿਡ ਪਾਰਟੀ ਨੇ 2 ਅਤੇ ਕੰਜ਼ਰਵੇਟਿਵ ਪਾਰਟੀ ਆਫ ਬੀ.ਸੀ. ਨੇ 5 ਪੰਜਾਬੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉੱਘੀ ਪੰਜਾਬਣ ਵਕੀਲ ਪੁਨੀਤ ਸੰਧਰ ਤੇ ਪੀਟਾਪਿਟ ਫ੍ਰੈਂਚਾਈਜ਼ ਰੈਸਟੋਰੈਂਟ ਦੇ ਮਾਲਕ ਪਵਨੀਤ ਸਿੰਘ ਹੈਪੀ ਬੀ.ਸੀ. ਯੂਨਾਈਟਿਡ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਨਿੱਤਰੇ ਹਨ। ਜਦਕਿ ਡਾਕਟਰ ਜੋਡੀ ਤੂਰ, ਰੇਡੀਓ ਹੋਸਟ ਤੇਗਜੋਤ ਬੱਲ, ਉੱਘੀ ਸਮਾਜ ਸੇਵਕਾ ਤੇ ਕਿੱਤੇ ਵਜੋਂ ਨਰਸ ਦੁਪਿੰਦਰ ਕੌਰ ਸਰਾਂ, ਪਹਿਲਵਾਨ ਤੇ ਕਬੱਡੀ ਖਿਡਾਰੀ ਰਹੇ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਸੰਸਦ 'ਚ ਭਾਰਤੀ ਮੂਲ ਦੇ MP ਨੇ 'ਰਾਮ ਮੰਦਰ' ਦੀ ਪ੍ਰਾਣ ਪ੍ਰਤਿਸ਼ਠਾ 'ਤੇ ਜਤਾਈ ਖੁਸ਼ੀ

ਮਨਦੀਪ ਧਾਲੀਵਾਲ ਤੇ ਸਾਬਕਾ ਰੇਡੀਓ ਹੋਸਟ ਦੀਪਰ ਸੂਰੀ ਨੂੰ ਕੰਜ਼ਰਵੇਟਿਵ ਪਾਰਟੀ ਬੀ.ਸੀ.ਨੇ ਆਪਣੇ ਪਾਰਟੀ ਉਮੀਦਵਾਰ ਬਣਾਇਆ ਹੈ। ਬ੍ਰਿਟਿਸ਼ ਕੋਲੰਬੀਆ ਦੀ 87 ਮੈਂਬਰੀ ਵਿਧਾਨ ਸਭਾ ਵਿਚ 10 ਪੰਜਾਬੀ ਵਿਧਾਇਕ ਹਨ ਤੇ ਸਾਰੇ ਵਿਧਾਇਕ ਸੱਤਾਧਾਰੀ ਐੱਨ.ਡੀ.ਪੀ. ਪਾਰਟੀ ਨਾਲ ਸਬੰਧਤ ਹਨ। ਇੱਥੇ ਦੱਸ ਦਈਏ ਕਿ  ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 19 ਅਕਤੂਬਰ ਨੂੰ ਹੋਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News