ਕੈਨੇਡਾ 'ਚ 29 ਫਰਵਰੀ ਨੂੰ 5 ਬੱਚਿਆਂ ਦਾ ਹੋਇਆ ਜਨਮ, ਇਨ੍ਹਾਂ 'ਚ 3 ਭਾਰਤੀ ਪਰਿਵਾਰ ਵੀ ਸ਼ਾਮਲ

Friday, Mar 01, 2024 - 06:00 PM (IST)

ਕੈਨੇਡਾ 'ਚ 29 ਫਰਵਰੀ ਨੂੰ 5 ਬੱਚਿਆਂ ਦਾ ਹੋਇਆ ਜਨਮ, ਇਨ੍ਹਾਂ 'ਚ 3 ਭਾਰਤੀ ਪਰਿਵਾਰ ਵੀ ਸ਼ਾਮਲ

ਟੋਰਾਂਟੋ: ਕੈਨੇਡਾ ਵਿਖੇ ਟੋਰਾਂਟੋ ਏਰੀਆ ਦੇ ਹਸਪਤਾਲਾਂ ਵਿਚ 29 ਫਰਵਰੀ ਨੂੰ ਪੰਜ ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਵਿਚੋਂ ਤਿੰਨ ਬੱਚੇ ਭਾਰਤੀ ਪਰਿਵਾਰਾਂ ਦੇ ਘਰ ਪੈਦਾ ਹੋਏ। ਕੈਨੇਡਾ ਵਿਚ ਇਸ ਵੇਲੇ 29 ਫਰਵਰੀ ਨੂੰ ਜੰਮੇ ਲੋਕਾਂ ਦੀ ਗਿਣਤੀ ਤਕਰੀਬਨ 26 ਤੋਂ 27 ਹਜ਼ਾਰ ਹੈ ਜਦਕਿ ਪੂਰੀ ਦੁਨੀਆਂ ਵਿਚ 50 ਲੱਖ ਲੋਕਾਂ ਦਾ ਜਨਮ ਦਿਨ ਲੀਪ ਵਰ੍ਹੇ ਦੌਰਾਨ ਹੀ ਆਉਂਦਾ ਹੈ। ਟ੍ਰਿਲੀਅਮ ਹੈਲਥ ਪਾਰਟਨਰਜ਼ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿਚ 29 ਫਰਵਰੀ, 2024 ਨੂੰ ਜੰਮੇ ਬੱਚੇ ਆਪਣੇ ਮਾਪਿਆਂ ਨਾਲ ਦੇਖੇ ਜਾ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਹਰ ਸਾਲ ਖੁੱਲ੍ਹਦੇ ਪੇਪਰ, ਹਜ਼ਾਰਾਂ ਨੌਜਵਾਨ ਹੁੰਦੇ ਹਨ ਲੱਖਾਂ ਦੀ ਲੁੱਟ ਦਾ ਸ਼ਿਕਾਰ

ਤਿੰਨ ਬੱਚਿਆਂ ਦਾ ਜਨਮ ਭਾਰਤੀ ਪਰਿਵਾਰਾਂ 'ਚ

ਮਿਸੀਸਾਗਾ ਦੇ ਹਸਪਤਾਲ ਅਤੇ ਕੁਈਨਜ਼ਵੇਅ ਹੈਲਥ ਸੈਂਟਰ ਵਿਚ ਇਨ੍ਹਾਂ ਬੱਚਿਆਂ ਦਾ ਜਨਮ ਹੋਇਆ। ਹੁਣ ਚਾਰ ਸਾਲ ਬਾਅਦ ਇਨ੍ਹਾਂ ਦਾ ਪਹਿਲਾ ਜਨਮ ਦਿਨ ਆਵੇਗਾ। ਦੂਜੇ ਪਾਸੇ 29 ਫਰਵਰੀ ਨੂੰ ਜੰਮੇ ਪਰ ਹੁਣ ਬਾਲਗ ਹੋ ਚੁੱਕੇ ਕੁਝ ਲੋਕ ਟੋਰਾਂਟੋ ਦੇ ਡਾਊਨ ਟਾਊਨ ਵਿਖੇ ਇਕ ਰੈਸਟੋਰੈਂਟ ਵਿਚ ਇਕੱਠੇ ਹੋਏ ਅਤੇ ਆਪਣੇ ਜਨਮ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਜਸ਼ਨ ਮਨਾਉਣ ਵਾਲਿਆਂ ਵਿਚ ਇਕ ਜੋੜਾ ਵੀ ਸ਼ਾਮਲ ਸੀ, ਜਿਨ੍ਹਾਂ ਦੀ ਵਿਆਹ ਵਰ੍ਹੇਗੰਢ 29 ਫਰਵਰੀ ਨੂੰ ਹੁੰਦੀ ਹੈ ਅਤੇ ਚਾਰ ਸਾਲ ਬਾਅਦ ਪੂਰੇ ਜੋਸ਼ ਨਾਲ ਦੋਵੇਂ ਜਣੇ ਇਹ ਦਿਨ ਮਨਾਉਂਦੇ ਹਨ। ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਬੇਅ ਏਰੀਆ ਦਾ ਜ਼ਿਕਰ ਕੀਤਾ ਜਾਵੇ ਤਾਂ 20 ਤੋਂ ਵੱਧ ਬੱਚਿਆਂ ਨੇ ਚਾਰ ਸਾਲ ਬਾਅਦ ਆਉਣ ਵਾਲੇ ਦਿਨ ਵਿਚ ਅੱਖਾਂ ਖੋਲ੍ਹੀਆਂ। ਅਮਰੀਕਾ ਵਿਚ ਅੰਦਾਜ਼ਨ 3 ਲੱਖ 60 ਹਜ਼ਾਰ ਲੋਕਾਂ ਦਾ ਜਨਮ ਦਿਨ 29 ਫਰਵਰੀ ਨੂੰ ਆਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News