ਸਮੀਤਪਾਲ ਕੌਰ ਨੇ ਚਮਕਾਇਆ ਕੈਨੇਡਾ ''ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਾਂ

09/27/2019 1:50:38 PM

ਨਿਊਯਾਰਕ/ਸਰੀ (ਰਾਜ ਗੋਗਨਾ)— ਕੈਨੇਡਾ ਦਾ ਸ਼ਹਿਰ ਸਰੀ, ਜੋ ਕਿ ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲਾ ਇਲਾਕਾ ਹੈ, ਉਥੋਂ ਦੇ ਪ੍ਰਸਿੱਧ ਸਮਾਜਸੇਵੀ ਸੁੱਖੀ ਬਾਠ ਵੱਲੋਂ ਆਪਣੇ ਪਿਤਾ ਸਵ: ਸ: ਅਰਜਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪੰਜਾਬ ਭਵਨ ਸਰੀ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਸਾਹਿਤ ਤੇ ਸੱਭਿਆਚਾਰਕ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੀ ਪ੍ਰਧਾਨਗੀ ਡਾ. ਐਸ.ਪੀ. ਸਿੰਘ, ਸਾਬਕਾ ਉਪ-ਕੁਲਪਤੀ ਗੁਰੂ ਨਾਨਕ  ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ। 

ਇਸ ਸੰਮੇਲਨ ਵਿੱਚ ਭਾਰਤ, ਪਾਕਿਸਤਾਨ, ਯੂਰਪ, ਆਸਟ੍ਰੇਲੀਆ ਤੇ ਉੱਤਰੀ ਅਮਰੀਕਾ ਤੋਂ ਪੰਜਾਬੀ ਭਾਸ਼ਾ ਨੂੰ ਪ੍ਰਫੂਲਤ ਕਰਨ ਵਾਲੇ ਬੁੱਧੀਜੀਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ, ਜਿਨ੍ਹਾਂ ਨੇ ਵੱਖ ਵੱਖ ਵਿਸ਼ਿਆਂ ਜਿਵੇਂ- 'ਗੁਰੂ ਨਾਨਕ ਬਾਣੀ ਵਿਚ ਸਰਬ ਸਾਂਝੀਵਾਲਤਾ ਦਾ ਸੰਕਲਪ', 'ਪੰਜਾਬੀ ਸਾਹਿਤ, ਵਿਰਸਾ, ਵਰਤਮਾਨ ਤੇ ਰੁਝਾਨ', 'ਪੰਜਾਬੀ ਸਾਹਿਤ ਵਿਚ ਆਸ਼ਾਵਾਦ ਦੀ ਪ੍ਰਵਿਰਤੀ' ਅਤੇ 'ਅੰਤਰਰਾਸ਼ਟਰੀ ਵਿਦਿਆਰਥੀ: ਚੁਣੌਤੀਆਂ ਤੇ ਜ਼ਿੰਮੇਵਾਰੀਆਂ' ਉੱਪਰ ਵਿਚਾਰ ਚਰਚਾ ਕੀਤੀ। ਦੋਵੇਂ ਦਿਨ ਚੱਲੇ ਕਵੀ ਦਰਬਾਰ ਵਿਚ ਅਨੀਤਾ ਸ਼ਬਦੀਸ਼ ਦੇ ਨਾਟਕਾਂ ਨੂੰ ਜਿੱਥੇ ਸਰੋਤਿਆਂ ਨੇ ਭਰਪੂਰ ਹੁੰਗਾਰਾ ਦਿੱਤਾ।

PunjabKesari

ਉੱਥੇ ਪੰਜਾਬ ਭਵਨ ਵਿਚ ਸ. ਜਰਨੈਲ ਸਿੰਘ ਆਰਟਿਸਟ ਦੀ ਦੇਖ-ਰੇਖ ਹੇਠ ਲਾਈ ਗਈ ਪੰਜਾਬੀ ਚਿੱਤਰਕਾਰਾਂ ਦੀ ਚਿੱਤਰ ਪ੍ਰਦਰਸ਼ਨੀ, ਦਰਸ਼ਕਾਂ ਤੇ ਸਰੋਤਿਆਂ ਦੀ ਖਾਸ ਖਿੱਚ ਦਾ ਕਾਰਨ ਬਣੀ ਹੋਈ ਸੀ। ਇਸ ਪ੍ਰਦਰਸ਼ਨੀ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੀ ਫਾਈਨ ਆਰਟਸ ਦੀ ਲੈਕਚਰਾਰ ਸਮੀਤਪਾਲ ਕੌਰ ਦੀ ਇਕ ਪੇਟਿੰਗ ਵੀ ਸ਼ਮਿਲ ਸੀ। ਕੈਂਬਰਿਜ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ਕੁਸ਼ਲਦੀਪ ਸਿੰਘ ਸਹਿਗਲ, ਮੀਤ ਪ੍ਰਧਾਨ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਸ. ਗੁਰਦੇਵ ਸਿੰਘ ਤੇ ਪ੍ਰਿੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੇ ਸਮੀਤਪਾਲ ਕੌਰ ਨੂੰ ਵਧਾਈ ਦਿੱਤੀ ਅਤੇ ਸਕੂਲ ਦਾ ਨਾਂ ਚਮਕਾਉਣ ਲਈ ਉਸ ਦਾ ਧੰਨਵਾਦ ਵੀ ਕੀਤਾ। ਦਵਿੰਦਰਪਾਲ ਸਿੰਘ ਨੇ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਖਾਤਰ ਅਜਿਹੇ ਸੰਮੇਲਨ ਕਰਵਾਉਣ ਲਈ ਪੰਜਾਬ ਭਵਨ ਸਰੀ ਦੇ ਬਾਨੀ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੂੰ ਵਧਾਈ ਦਿੱਤੀ।


Vandana

Content Editor

Related News