ਕੈਨੇਡਾ ''ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਬੰਦ ਕੀਤੇ ਗਏ ਸਕੂਲ
Wednesday, Apr 07, 2021 - 05:39 PM (IST)
ਟੋਰਾਂਟੋ (ਭਾਸ਼ਾ): ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਚ ਇਨਫੈਕਸ਼ਨ ਦੀ ਤੀਜੀ ਲਹਿਰ ਦੌਰਾਨ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਬੁੱਧਵਾਰ ਤੋਂ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਹੁਣ ਬੱਚੇ ਆਨਲਾਈਨ ਮਾਧਿਅਮ ਤੋਂ ਹੀ ਪੜ੍ਹਾਈ ਕਰਨਗੇ। ਟੋਰਾਂਟੋ ਦੇ ਮੈਡੀਕਲ ਅਧਿਕਾਰੀ ਡਾਕਟਰ ਐਲੀਨ ਡੇ ਚਿਲਾ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਸਖਤ਼ ਕਦਮ ਚੁੱਕੇ ਜਾਣ ਦੀ ਲੋੜ ਹੈ। ਉਹਨਾਂ ਨੇ ਇਕ ਬਿਆਨ ਵਿਚ ਦੱਸਿਆ ਕਿ ਟੋਰਾਂਟੋ ਵਿਚ ਇਨਫੈਕਸਨ ਦਾ ਪ੍ਰਸਾਰ ਇੰਨਾ ਜ਼ਿਆਦਾ ਕਦੇ ਨਹੀਂ ਹੋਇਆ ਹੈ ਅਤੇ ਵਾਇਰਸ ਦੇ ਨਵੇਂ ਵੈਰੀਐਂਟਾਂ ਨਾਲ ਇਨਫੈਕਸ਼ਨ ਦਾ ਖਤਰਾ ਅਤੇ ਗੰਭੀਰ ਰੂਪ ਨਾਲ ਬੀਮਾਰ ਪੈਣ ਜਾਂ ਮੌਤ ਦਾ ਵੀ ਖਤਰਾ ਵੱਧ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਬੱਚਿਆਂ ਅਤੇ ਬਾਲਗਾਂ 'ਤੇ ਐਸਟ੍ਰਾਜ਼ੇਨੇਕਾ ਦੇ ਕੋਵਿਡ ਟੀਕੇ ਦੇ ਪਰੀਖਣ 'ਤੇ ਲੱਗੀ ਰੋਕ
ਟੋਰਾਂਟੋ ਓਂਟਾਰੀਓ ਸੂਬੇ ਦੇ ਤਹਿਤ ਆਉਂਦਾ ਹੈ ਅਤੇ ਇਸ ਸੂਬੇ ਵਿਚ ਹਾਲ ਹੀ ਦਿਨਾਂ ਵਿਚ ਦੈਨਿਕ ਮਾਮਲੇ 3000 ਤੋਂ ਵਧੇਰੇ ਸਾਹਮਣੇ ਆਏ। ਇਸੇ ਤਰ੍ਹਾਂ ਦੇ ਕਦਮ ਗੁਆਂਢੀ ਪੀਲ ਰੀਜ਼ਨ ਵਿਚ ਵੀ ਚੁੱਕੇ ਗਏ ਹਨ ਅਤੇ ਮਹੀਨੇ ਦੇ ਅਖੀਰ ਵਿਚ ਇਸ ਫ਼ੈਸਲੇ ਦੀ ਸਮੀਖਿਆ ਹੋਵੇਗੀ। ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਹੁਣ ਤੱਕ ਕੋਰੋਨਾ ਦੇ 1,020,893 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 23,141 ਲੋਕਾਂ ਦੀ ਮੌਤ ਹੋਈ ਹੈ।
ਨੋਟ- ਕੈਨੇਡਾ 'ਚ ਬੰਦ ਕੀਤੇ ਗਏ ਸਕੂਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।