ਕੈਨੇਡਾ ''ਚ ਵਾਪਰੇ ਸੜਕ ਹਾਦਸੇ, 2 ਦੀ ਮੌਤ
Wednesday, Nov 22, 2017 - 12:53 AM (IST)
ਮਿਸੀਸਾਗਾ—ਮਿਸੀਸਾਗਾ ਅਤੇ ਬਰੈਂਪਟਨ ਵਿਖੇ ਵਾਪਰੇ ਦੋ ਵੱਖ-ਵੱਖ ਹਾਦਸਿਆਂ 'ਚ ਦੋ ਜਣਿਆਂ ਦੀ ਮੌਤ ਹੋ ਗਈ। ਦੋਹਾਂ ਮਾਮਲਿਆਂ 'ਚ ਪੈਦਲ ਸੜਕ ਪਾਰ ਕਰ ਰਹੇ ਲੋਕਾਂ ਨੂੰ ਤੇਜ਼ ਰਫ਼ਡਾਰ ਗੱਡੀਆਂ ਨੇ ਦਰੜ ਦਿੱਤਾ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ ਮਿਸੀਸਾਗਾ ਦੇ ਡਿਕਸੀ ਰੋਡ ਅਤੇ ਬਲੋਰ ਸਟੀਟ ਵਿਖੇ 41 ਸਾਲ ਦਾ ਇਕ ਵਿਅਕਤੀ ਸੜਕ ਪਾਰ ਕਰ ਰਿਹਾ ਸੀ ਜਦੋਂ ਇਕ ਗੱਡੀ ਨੇ ਉਸ ਨੂੰ ਦਰੜ ਦਿੱਤਾ। ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ। ਪੈਰਾਮੈਡਿਕਸ ਨੇ ਦੱਸਿਆ ਕਿ ਦੋ ਹੋਰਨਾਂ ਨੂੰ ਮਾਮੂਲੀ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਕਾਰਨ ਡਿਸਕੀ ਰੋਡ ਨੂੰ ਬਲੋਰ ਸਟ੍ਰੀਟ ਤੋਂ ਵਿੰਡਿੰਗ ਟਰੇਲ ਤੱਕ ਬੰਦ ਕਰਨਾ ਪਿਆ। ਦੂਜੇ ਪਾਸੇ ਬਰੈਂਪਟਨ ਵਿਖੇ ਕੁਈਨ ਸਟ੍ਰੀਟ ਵੈਸਟ ਅਤੇ ਮਿਸੀਸਾਗਾ ਰੋਡ 'ਤੇ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਗੱਡੀ ਨੇ ਦਰੜ ਦਿੱਤਾ। ਦੋਹਾਂ ਮਾਮਲਿਆਂ 'ਚ ਡਰਾਈਵਰ ਮੌਕੇ 'ਤੇ ਮੌਜੂਦ ਸਨ ਅਤੇ ਫਿਲਹਾਲ ਕਿਸੇ ਵਿਰੁੱਧ ਕੋਈ ਦੋਸ਼ ਆਇਆ ਨਹੀਂ ਕੀਤਾ ਗਿਆ। ਪੁਲਸ ਦਾ ਹਾਦਸਿਆਂ ਦੀ ਜਾਂਚ ਨਾਲ ਸੰਬਧਤ ਦਸਤਾ ਦੋਹਾਂ ਮਾਮਲਿਆਂ ਦੀ ਪੜਤਾਲ ਕਰ ਰਿਹਾ ਹੈ।
