ਕੈਨੇਡਾ : ਹਮਲਾਵਰ ਨੇ ਪ੍ਰੇਮਿਕਾ ਨਾਲ ਲੜਾਈ ਤੋਂ ਬਾਅਦ ਦਿੱਤਾ ਸੀ ਗੋਲੀਬਾਰੀ ਨੂੰ ਅੰਜ਼ਾਮ

Friday, Apr 24, 2020 - 11:48 PM (IST)

ਕੈਨੇਡਾ : ਹਮਲਾਵਰ ਨੇ ਪ੍ਰੇਮਿਕਾ ਨਾਲ ਲੜਾਈ ਤੋਂ ਬਾਅਦ ਦਿੱਤਾ ਸੀ ਗੋਲੀਬਾਰੀ ਨੂੰ ਅੰਜ਼ਾਮ

ਟੋਰਾਂਟੋ - ਕੈਨੇਡਾ ਦੇ ਨੋਵਾ ਸਕੋਟੀਆ ਸੂਬੇ ਵਿਚ ਬੀਤੇ ਕੁਝ ਦਿਨ ਪਹਿਲਾਂ ਹੋਈ ਗੋਲੀਬਾਰੀ ਨੇ ਕੈਨੇਡੀਅਨਾਂ ਨੂੰ ਹੈਰਾਨ ਅਤੇ ਡਰਾ ਕੇ ਰੱਖ ਦਿੱਤਾ। ਦੱਸ ਦਈਏ ਕਿ ਇਸ ਗੋਲੀਬਾਰੀ ਵਿਚ ਕਰੀਬ 23 ਲੋਕਾਂ ਦੇ ਮਾਰੇ ਗਏ ਸਨ। ਜਾਣਕਾਰੀ ਮੁਤਾਬਕ ਭਿਆਨਕ ਗੋਲੀਬਾਰੀ ਦੀ ਘਟਨਾ ਬੰਦੂਕਧਾਰੀ ਅਤੇ ਉਸ ਦੀ ਪ੍ਰੇਮਿਕਾ ਵਿਚਾਲ ਘਰੇਲੂ ਵਿਵਾਦ ਕਾਰਨ ਸ਼ੁਰੂ ਹੋਈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਦੋਹਾਂ ਵਿਚਾਲੇ ਇਕ ਵਿਵਾਦ ਤੋਂ ਬਾਅਦ ਹੋਈ। ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇਹ ਜਾਣਕਾਰੀ ਸਾਂਝੀ ਕੀਤੀ। ਪੁਲਸ ਨੇ ਦੱਸਿਆ ਕਿ 51 ਸਾਲਾ ਗੈਬ੍ਰੀਲਅਨ ਵੋਰਟਮੈਨ ਨੇ ਇਕੱਲੇ ਘਟਨਾ ਨੂੰ ਅੰਜ਼ਾਮ ਦਿੱਤਾ, ਜਿਸ ਵਿਚ ਕਰੀਬ 23 ਲੋਕਾਂ ਦੇ ਮਾਰੇ ਗਏ ਸਨ।ਸ਼ੱਕੀ ਨੂੰ ਹਮਲਾ ਕਰਨ ਤੋਂ ਕਰੀਬ 13 ਘੰਟੇ ਬਾਅਦ ਪੁਲਸ ਨੇ ਢੇਰ ਕਰ ਦਿੱਤਾ ਸੀ।

PunjabKesari

ਕੈਨੇਡਾ ਦੇ ਇਤਿਹਾਸ ਵਿਚ ਗੋਲੀਬਾਰੀ ਦੀ ਇਹ ਘਟਨਾ ਸਭ ਤੋਂ ਵੱਡੀ ਮੰਨੀ ਜਾ ਰਹੀ ਹੈ। ਖਬਰਾਂ ਮੁਤਾਬਕ ਹਮਲਾਵਰ ਨੇ ਪੁਲਸ ਦੀ ਵਰਦੀ ਵਰਦੇ ਕੱਪੜੇ ਪਾਏ ਸਨ। ਉਹ ਆਪਣੀ ਕਾਰ ਲੈ ਕੇ ਇਕ ਤੋਂ ਬਾਅਦ ਇਕ ਘਰ ਵਿਚ ਦਾਖਲ ਹੁੰਦਾ ਗਿਆ ਅਤੇ ਲੋਕਾਂ ਨੂੰ ਗੋਲੀਆ ਮਾਰਨ ਮਗਰੋ ਘਰਾਂ ਨੂੰ ਅੱਗ ਲਾਉਂਦਾ ਰਿਹਾ। ਬਾਅਦ ਵਿਚ ਪੁਲਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ।ਜ਼ਿਕਰਯੋਗ ਹੈ ਕਿ 1989 ਤੋਂ ਬਾਅਦ ਕੈਨੇਡਾ ਵਿਚ ਗੋਲੀਬਾਰੀ ਦੀ ਇਹ ਵੱਡੀ ਘਟਨਾ ਵਾਪਰੀ ਹੈ। ਉਸ ਵੇਲੇ ਮਾਂਟਰੀਅਲ ਵਿਚ ਬੰਦੂਕਧਾਰੀ ਨੇ 14 ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਸ ਮਗਰੋ ਕੈਨੇਡਾ ਨੇ ਹਥਿਆਰ ਰੱਖਣ ਸਬੰਧੀ ਕਾਨੂੰਨ ਨੂੰ ਸਖਤ ਕਰ ਦਿੱਤਾ ਸੀ।

Multiple people dead in Canada's worst-ever mass shooting

ਉਥੇ ਹੀ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦਾ ਕਹਿਰ ਮਚਿਆ ਹੋਇਆ ਹੈ। ਵਾਇਰਸ ਕਾਰਨ ਕੈਨੇਡਾ ਵਿਚ 43,551 ਪਾਜ਼ਿਟੇਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 15,444 ਲੋਕਾਂ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 2,294 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ਦੀ ਅਰਥ ਵਿਵਸਥਾ ਅਤੇ ਲੋਕਾਂ ਲਈ ਸੁਵਿਧਾਵਾਂ ਅਤੇ ਮੈਡੀਕਲ ਕਰਮੀਆਂ ਨੂੰ ਹਰ ਇਕ ਉਪਕਰਣ ਉਪਲੱਬਧ ਕਰਾਉਣ ਲਈ ਹਰ ਇਕ ਉਪਾਅ ਕਰ ਰਹੇ ਹਨ।


author

Khushdeep Jassi

Content Editor

Related News