ਕੈਨੇਡਾ ''ਚ ਕ੍ਰੈਡਿਟ ਕਾਰਡਾਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਹੇਠ ਰੁਪਿੰਦਰ ਸਿੰਘ ਬਰਾੜ ਨੂੰ ਕੀਤਾ ਗਿਆ ਚਾਰਜ

Thursday, Mar 18, 2021 - 09:51 AM (IST)

ਕੈਨੇਡਾ ''ਚ ਕ੍ਰੈਡਿਟ ਕਾਰਡਾਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਹੇਠ ਰੁਪਿੰਦਰ ਸਿੰਘ ਬਰਾੜ ਨੂੰ ਕੀਤਾ ਗਿਆ ਚਾਰਜ

ਨਿਊਯਾਰਕ/ਵਿਨੀਪੈਗ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਵਿਨੀਪੈਗ ਦੀ ਇਕ ਲਿਮੋਜਿਨ ਕੰਪਨੀ ਹਾਲੀਵੁੱਡ ਲਿਮੋ ਸਰਵਿਸ ਦੇ ਮਾਲਕ ਵਿਨੀਪੈਗ ਵਾਸੀ ਰੁਪਿੰਦਰ ਸਿੰਘ ਬਰਾੜ (36) ਨੂੰ ਵਿਨੀਪੈਗ ਪੁਲਸ ਦੀ ਵਿੱਤੀ ਅਪਰਾਧ ਇਕਾਈ ਦੁਆਰਾ ਲਗਭਗ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਬਹੁਤ ਸਾਰੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ ਹੈ। 

ਪੰਜਾਬ ਤੋਂ ਮੁਕਤਸਰ ਨਾਲ ਪਿਛੋਕੜ ਰੱਖਣ ਵਾਲੇ ਰੁਪਿੰਦਰ ਸਿੰਘ ਬਰਾੜ ਨੇ ਵੱਖ-ਵੱਖ ਦੋਸ਼ਾਂ ਰਾਹੀਂ ਲੱਖਾ ਡਾਲਰ ਦੀ ਧੋਖਾਧੜੀ ਕੀਤੀ ਸੀ।ਵਿਨੀਪੈਗ ਪੁਲਸ ਦੇ ਦੋਸ਼ਾਂ ਮੁਤਾਬਕ ਉਸ ਨੂੰ ਲੰਘੀ 2 ਜੁਲਾਈ, 2018 ਅਤੇ 10 ਅਕਤੂਬਰ, 2019 ਦੇ ਵਿਚਕਾਰ, 23 ਵੱਖ-ਵੱਖ ਕ੍ਰੈਡਿਟ ਕਾਰਡਾਂ ਦੀ ਵਰਤੋਂ ਦੇ ਦੋਸ਼ਾਂ ਨਾਲ ਅਣਅਧਿਕਾਰਤ ਲੈਣ-ਦੇਣ ਲਈ ਨਾਮਜ਼ਦ ਕੀਤਾ ਗਿਆ ਸੀ, ਇਸ ਲਿਮੋ-ਸਰਵਿਸ ਵੱਲੋ ਕਰੀਬ ਇੱਕ ਮਿਲੀਅਨ ਦੇ ਕਰੀਬ ਡਾਲਰ, ਜੋ ਧੋਖਾਧੜੀ ਰਾਹੀਂ ਇੱਕਠੇ ਕੀਤੇ ਗਏ ਸਨ ਅਤੇ ਬਾਅਦ ਵਿੱਚ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ ਸਨ।

ਨੋਟ- ਰੁਪਿੰਦਰ ਸਿੰਘ ਬਰਾੜ 'ਤੇ ਲੱਗੇ ਧੋਖਾਧੜੀ ਦੇ ਦੋਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News