ਕੈਨੇਡਾ : ਤਾਲਾਬੰਦੀ ਖ਼ਿਲਾਫ਼ ਵੱਡਾ ਰੋਸ ਮੁਜਾਹਰਾ, 8 ਲੋਕਾਂ ਨੂੰ ਪੁਲਸ ਨੇ ਦਿੱਤੀਆ ਟਿਕਟਾਂ

Sunday, Apr 18, 2021 - 06:06 PM (IST)

ਨਿਊਯਾਰਕ/ਓਂਟਾਰੀਓ (ਰਾਜ ਗੋਗਨਾ): ਅੱਜ ਕੈਨੇਡਾ ਦੇ ਸੂਬੇ ਓਂਟਾਰੀਉ ਦੇ ਸ਼ਹਿਰ ਬੈਰੀ ਵਿੱਚ ਤਾਲਾਬੰਦੀ ਦੇ ਖ਼ਿਲਾਫ਼ ਵੱਡਾ ਮੁਜਾਹਰਾ ਹੋਇਆ ਹੈ। ਜਿਸ ਵਿੱਚ 500 ਤੋ ਵੱਧ ਲੋਕ ਤਾਲਾਬੰਦੀ ਖ਼ਿਲਾਫ਼ ਇੱਕਠੇ ਹੋਏ। ਅੱਜ ਬੈਰੀ ਡਾਉਨਟੋਨ ਦੇ ਮੈਰੀਡੀਅਨ ਪਲੇਸ ਵਿੱਚ ਵੱਡੀ ਪੱਧਰ 'ਤੇ ਲੋਕ ਪੀਪਲ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬੇਰਨਿਅਰ ਨੂੰ ਸੁਣਨ ਆਏ ਸਨ, ਜਿੰਨਾ ਨੇ ਇਸ ਮੁਜਾਹਰੇ ਦੀ ਹਿਮਾਇਤ ਕੀਤੀ ਹੈ। 

ਇਸ ਮੁਜਾਹਰੇ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਾਸਕ ਵੀ ਨਹੀਂ ਲਾਏ ਹੋਏ ਸਨ।ਪੁਲਸ ਵੱਲੋ ਅੱਜ ਇਸ ਮੁਜਾਹਰੇ ਦੌਰਾਨ 8 ਲੋਕਾਂ ਨੂੰ ਟਿਕਟਾਂ ($750 - $880) ਵੀ ਦਿੱਤੀਆਂ ਗਈਆਂ ਹਨ। ਬੈਰੀ ਵਿੱਚ ਇਹੋ ਜਿਹੇ ਤਾਲਾਬੰਦੀ ਵਿਰੋਧੀ ਮੁਜਾਹਰੇ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਹਨ।

ਨੋਟ- ਕੈਨੇਡਾ 'ਚ ਤਾਲਾਬੰਦੀ ਖ਼ਿਲਾਫ਼ ਵੱਡਾ ਰੋਸ ਮੁਜਾਹਰਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News