ਕੈਨੇਡਾ ਨੇ ਭਾਰਤ-ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ ''ਤੇ ਲਾਈ ਰੋਕ

Friday, Apr 23, 2021 - 07:11 PM (IST)

ਕੈਨੇਡਾ ਨੇ ਭਾਰਤ-ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ ''ਤੇ ਲਾਈ ਰੋਕ

ਟੋਰਾਂਟੋ (ਬਿਊਰੋ): ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਕੈਨੇਡਾ ਪ੍ਰਸ਼ਾਸਨ ਨੇ 30 ਦਿਨ ਤੱਕ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾਈ ਹੈ। ਅਜਿਹਾ ਦੱਸਿਆ ਗਿਆ ਹੈ ਕਿ ਇਹਨਾਂ ਦੋਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ ਇਹਨਾਂ ਦੀ ਗਿਣਤੀ ਵੀ ਜ਼ਿਆਦਾ ਹੈ।

ਆਵਾਜਾਈ ਮੰਤਰੀ ਨੇ ਕਹੀ ਇਹ ਗੱਲ 
ਆਵਾਜਾਈ ਮੰਤਰੀ ਉਮਰ ਅਲਖਬਰਾ ਨੇ ਜਾਣਕਾਰੀ ਦਿੱਤੀ ਕਿ ਭਾਰਤ ਅਤੇ ਪਾਕਿਸਤਾਨ ਤੋਂ ਹਵਾਈ ਯਾਤਰਾ ਕਰ ਰਹੇ ਯਾਤਰੀਆਂ ਵਿਚ ਕੋਵਿਡ-19 ਦੀ ਪੁਸ਼ਟੀ ਕੀਤੀ ਗਈ ਹੈ। ਇਸ ਲਈ ਮੈਂ ਅਗਲੇ ਦਿਨ 30 ਦਿਨਾਂ ਲਈ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਵਪਾਰਕ ਅਤੇ ਨਿੱਜੀ ਯਾਤਰੀਆਂ ਸੰਬੰਧੀ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਹਾਲੇ ਇਸ ਨੂੰ ਅਸਥਾਈ ਤੌਰ 'ਤੇ ਲਾਗੂ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲਾ ਲਿਆ ਜਾਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਇਹ ਨਿਯਮ ਕਾਰਗੋ ਜਹਾਜ਼ 'ਤੇ ਲਾਗੂ ਨਹੀਂ ਹੋਵੇਗਾ ਤਾਂ ਜੋ ਵੈਕਸੀਨ ਦੀ ਸਪਲਾਈ, ਪੀ.ਪੀ.ਈ. ਕਿੱਟਾਂ ਅਤੇ ਦੂਜੀ ਲੋੜੀਂਦੀ ਸਮੱਗਰੀ ਦੀ ਸਪਲਾਈ ਲਗਾਤਾਰ ਜਾਰੀ ਰਹੇ।

ਸਿਰਫ 1.8 ਫੀਸਦੀ ਯਾਤਰੀ ਪਾਜ਼ੇਟਿਵ
ਇੱਥੇ ਦੱਸ ਦਈਏ ਕਿ ਬੀਤੇ 24 ਘੰਟੇ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ, ਇਹ ਇਕ ਦਿਨ ਦਾ ਅੰਕੜਾ ਹੈ। ਭਾਰਤ ਵਿਚ ਕੋਰੋਨਾ ਇਨਫੈਕਸ਼ਨ ਵਿਚ ਡਬਲ ਮਿਊਟੇਂਟ ਪਾਇਆ ਜਾ ਰਿਹਾ ਹੈ। ਕੈਨੇਡਾ ਦੀ ਸਿਹਤ ਮੰਤਰੀ ਪੇਟੀ ਹਜਦੂ ਨੇ ਕਿਹਾ ਕਿ ਰਾਜ ਵਿਚ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਵਿਚੋਂ ਸਿਰਫ 1.8 ਫੀਸਦੀ ਲੋਕ ਕੋਰੋਨਾ ਪੀੜਤ ਪਾਏ ਗਏ ਹਨ।

ਉਹਨਾਂ ਨੇ ਅੱਗੇ ਕਿਹਾ ਕਿ ਕੈਨੇਡਾ ਵਿਚ ਆਉਣ ਵਾਲੀਆਂ ਸਾਰੀਆਂ ਉਡਾਣਾਂ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਭਾਰਤੀਆਂ ਦਾ ਹਿੱਸਾ 20 ਫੀਸਦੀ ਹੈ ਅਤੇ ਇਹੀ ਹਾਲ ਪਾਕਿਸਤਾਨ ਤੋਂ ਵੀ ਹੈ। ਇਸ ਲਈ ਇਹਨਾਂ ਦੋਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿਚ ਕੈਨੇਡਾ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ। ਹੁਣ ਤੱਕ  ਕਈ ਦੇਸ਼ ਅਣਮਿੱਥੇ ਸਮੇਂ ਲਈ ਭਾਰਤੀ ਯਾਤਰੀਆਂ 'ਤੇ ਪਾਬੰਦੀ ਲਗਾ ਚੁੱਕੇ ਹਨ।

ਨੋਟ- ਕੈਨੇਡਾ ਨੇ ਭਾਰਤ-ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News