ਕੈਨੇਡਾ ਵੱਲ ਵੱਧ ਰਹੇ ਨੇ 150 ਜਹਾਜ਼ਾਂ ਦੇ ਬਰਾਬਰ ਬਰਫ ਦੇ ਵੱਡੇ ਟੁੱਕੜੇ
Sunday, Mar 22, 2020 - 04:40 PM (IST)
ਓਟਾਵਾ (ਬਿਊਰੋ): ਜਲਵਾਯੂ ਤਬਦੀਲੀ ਕਾਰਨ ਆਉਣ ਵਾਲੇ ਸਮੇਂ ਵਿਚ ਦੁਨੀਆ ਨੂੰ ਕਾਫੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਸਮੇਂ ਵਿਚ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਵਰ੍ਹਾਇਆ ਹੋਇਆ ਹੈ। ਬਾਕੀ ਦੇਸ਼ਾਂ ਵਾਂਗ ਕੈਨੇਡਾ ਵੀ ਇਸ ਵਾਇਰਸ ਦੇ ਪ੍ਰਕੋਪ ਸ਼ਿਕਾਰ ਹੋ ਚੁੱਕਾ ਹੈ। ਇੱਥੇ ਵਾਇਰਸ ਦੇ 1,300 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਸਭ ਦੇ ਇਲਾਵਾ ਦੂਜੇ ਪਾਸੇ ਗਲੋਬਲ ਵਾਰਮਿੰਗ ਦੇ ਕਾਰਨ ਗਲੇਸ਼ੀਅਰ ਵੱਡੀ ਮਾਤਰਾ ਵਿਚ ਪਿਘਲ ਰਹੇ ਹਨ। ਇਸ ਦੌਰਾਨ ਕੈਨੇਡਾ ਦੇ ਮਲਾਹ ਗੇਰਾਰਡ ਮਾਕਾਓ ਨੇ ਵੀਰਵਾਰ ਨੂੰ ਗ੍ਰੀਨਲੈਂਡ ਦੀ ਡਿਸਕੋ ਖਾੜੀ ਵਿਚ ਬਰਫ ਦੇ ਦੋ ਵੱਡੇ ਟੁੱਕੜੇ ਰੁੜ੍ਹਦੇ ਦੇਖੇ। ਮਾਕਾਓ ਨੇ ਦੱਸਿਆ ਕਿ ਟੁੱਕੜੇ 150 ਜਹਾਜ਼ਾਂ ਦੇ ਬਰਾਬਰ ਹੋਣਗੇ। ਇਹ ਕੈਨੇਡਾ ਵੱਲ ਤੇਜ਼ੀ ਨਾਲ ਵੱਧ ਰਹੇ ਹਨ। ਕੈਨੇਡਾ ਦੇ ਮੌਸਮ ਵਿਗਿਆਨੀਆਂ ਦੇ ਮੁਤਾਬਕ,''ਗਲੋਬਲ ਵਾਰਮਿੰਗ ਦੇ ਕਾਰਨ ਜਲਵਾਯੂ, ਤਾਪਮਾਨ ਅਤੇ ਗ੍ਰੀਨਲੈਂਡ ਦੇ ਤੱਟਾਂ ਵਿਚ ਅਸਥਿਰਤਾ ਪੈਦਾ ਹੋ ਰਹੀ ਹੈ। ਇਸ ਕਾਰਨ ਬਰਫ ਦੇ ਟੁੱਕੜੇ ਟੁੱਟ ਕੇ ਰੁੜ੍ਹਨ ਲੱਗੇ ਹਨ।''