ਵੱਧ ਇੱਕਠ ਹੋਣ ਕਾਰਨ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕੀਤੀ ਗਈ ਬੰਦ

Monday, Nov 16, 2020 - 10:29 AM (IST)

ਵੱਧ ਇੱਕਠ ਹੋਣ ਕਾਰਨ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕੀਤੀ ਗਈ ਬੰਦ

 ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਬੀਤੀ ਰਾਤ ਕੈਨੇਡਾ ਦੇ ਬਰੈਂਪਟਨ ਦੇ Steeles/McLaughlin ਲਾਗੇ ਨਾਨਕਸਰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਨੂੰ ਪੁਲਿਸ ਤੇ ਸਿਟੀ ਦੇ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਬੰਦ ਕਰਨਾ ਪਿਆ ਕਿਉਂਕਿ ਉੱਥੇ ਦਿਵਾਲੀ ਕਾਰਨ ਲੋਕਾਂ ਦਾ ਵਾਹਵਾ ਇਕੱਠ ਹੋ ਗਿਆ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਇੱਕਠਿਆਂ ਹੋਣ ਤੋਂ ਰੋਕਿਆ।‌ 

ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. ਦਾ ਵੱਡਾ ਐਲਾਨ, ਵਿਦੇਸ਼ੀ ਪੇਸ਼ੇਵਰਾਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ

ਬਰੈਂਪਟਨ ਦੀਆਂ ਕੁੱਝ ਹੋਰ ਥਾਵਾਂ 'ਤੇ ਵੀ ਇੱਕਠ ਹੋਣ ਦੀਆਂ ਲੋਕ ਸ਼ਿਕਾਇਤਾਂ ਕਰ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਬਰੈਂਪਟਨ ਦੇ ਜ਼ਿਆਦਾਤਰ ਹਿੱਸੇ ਖਾਸਕਰ ਜਿੱਥੇ ਪੰਜਾਬੀਆਂ ਦੀ ਬਹੁਗਿਣਤੀ ਹੈ, ਨੂੰ ਰੈੱਡ ਜੋਨ ਦੇ ਵਿੱਚ ਰੱਖਿਆ ਗਿਆ ਹੈ ਕਿਉਂਕਿ ਉੱਥੇ ਕੋਰੋਨਾ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਹਨ। ਭਾਈਚਾਰੇ ਦੇ ਇਸ ਬੇਫਿਕਰੀ ਵਾਲੇ ਰੱਵਈਏ ਦੀ ਮੇਨ ਸਟਰੀਮ ਮੀਡੀਏ ਵਿੱਚ ਸਖ਼ਤ ਆਲੋਚਨਾ ਹੋ ਰਹੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸਿਟੀ ਵੱਲੋ ਫੜੇ ਗਏ ਲੋਕਾਂ 'ਤੇ ਭਾਰੀ ਜੁਰਮਾਨੇ ਲਾਏ ਜਾ ਰਹੇ ਹਨ। 


author

Vandana

Content Editor

Related News