ਕੈਨੇਡਾ ''ਚ ਵਧਿਆ ਕੋਵਿਡ ਦਾ ਕਹਿਰ, ਮਾਮਲੇ 1.2 ਮਿਲੀਅਨ ਤੋਂ ਪਾਰ

04/29/2021 7:03:01 PM

ਓਟਾਵਾ (ਭਾਸ਼ਾ): ਕੈਨੇਡਾ ਵਿਚ ਕੋਵਿਡ-19 ਦੇ 5,071 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇੱਥੇ ਮਾਮਲਿਆਂ ਦੀ ਕੁੱਲ ਗਿਣਤੀ 1,200,057 ਹੋ ਗਈ ਹੈ, ਜਿਨ੍ਹਾਂ ਵਿਚ 24,106 ਮੌਤਾਂ ਅਤੇ 101,586 ਵੈਰੀਐਂਟ ਸ਼ਾਮਲ ਹਨ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਵੀਰਵਾਰ ਨੂੰ ਰਿਪੋਰਟ ਵਿਚ ਦੱਸਿਆ ਗਿਆ ਕਿ ਕੈਨੇਡਾ ਪਬਲਿਕ ਹੈਲਥ ਏਜੰਸੀ (PHAC) ਅਨੁਸਾਰ ਬੁੱਧਵਾਰ ਨੂੰ ਕੈਨੇਡਾ ਦੇ ਰਾਸ਼ਟਰੀ ਪੱਧਰ ਦੇ ਅੰਕੜਿਆਂ ਵਿਚ 21-27 ਅਪ੍ਰੈਲ ਨੂੰ ਰੋਜ਼ਾਨਾ ਔਸਤਨ 7,992 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ ਸੱਤ ਦਿਨਾਂ ਦੇ ਮੁਕਾਬਲੇ 7.5 ਫੀਸਦੀ ਘੱਟ ਹਨ। 

ਦੇਸ਼ ਦੀ ਮੁੱਖ ਜਨ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ਦੇਸ਼ ਵਿਚ ਮੁੱਖ ਤੌਰ 'ਤੇ ਕੋਵਿਡ-19 ਦੀ ਗੰਭੀਰਤਾ ਵਾਲੇ ਇਨਫੈਕਸ਼ਨ ਦੀ ਦਰ ਵੱਧ ਰਹੀ ਹੈ, ਖ਼ਾਸਕਰ ਉਨ੍ਹਾਂ ਇਲਾਕਿਆਂ ਵਿਚ ਜਿਨ੍ਹਾਂ ਵਿਚ ਬਿਮਾਰੀ ਦੀਆਂ ਲਗਾਤਾਰ ਉੱਚ ਪੱਧਰਾਂ ਹਨ।" ਉਹਨਾਂ ਮੁਤਾਬਕ, ਗੰਭੀਰ ਅਤੇ ਨਾਜ਼ੁਕ ਬਿਮਾਰੀਆਂ ਦਾ ਵਾਧਾ ਸਿਹਤ ਪ੍ਰਣਾਲੀ ਅਤੇ ਸਿਹਤ ਸੰਭਾਲ ਕਰਮਚਾਰੀਆਂ 'ਤੇ  ਲੰਮੇ ਤੱਕ ਹੋਰ ਭਾਰੀ ਦਬਾਅ ਨੂੰ ਜਾਰੀ ਰੱਖਦਾ ਹੈ।"

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟੇ 'ਚ ਸ਼ਾਹਮਣੇ ਆਏ ਕਰੀਬ 80 ਹਜ਼ਾਰ ਨਵੇਂ ਮਾਮਲੇ

ਟੈਮ ਨੇ ਕਿਹਾ ਕਿ ਕੋਵਿਡ-19 ਦੇ ਔਸਤਨ 4,382 ਵਿਅਕਤੀਆਂ ਦਾ 21-27 ਅਪ੍ਰੈਲ ਨੂੰ ਆਖਰੀ ਸੱਤ ਦਿਨਾਂ ਦੀ ਮਿਆਦ ਦੌਰਾਨ ਹਰ ਰੋਜ਼ ਕੈਨੇਡਾ ਦੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ, ਜੋ ਪਿਛਲੇ ਹਫ਼ਤੇ ਦੇ ਮੁਕਾਬਲੇ 13 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ।ਇਸ ਵਿਚ ਔਸਤਨ 1,365 ਲੋਕ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਗੰਭੀਰ ਨਿਗਰਾਨੀ ਇਕਾਈਆਂ ਵਿਚ ਕੀਤਾ ਜਾ ਰਿਹਾ ਸੀ, ਜੋ ਪਿਛਲੇ ਹਫ਼ਤੇ ਨਾਲੋਂ 17 ਪ੍ਰਤੀਸ਼ਤ ਵੱਧ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਮੌਤ ਦਰ ਅਜੇ ਵੀ ਵੱਧ ਰਹੀ ਹੈ, ਸੱਤ ਦਿਨਾਂ ਦੀ ਔਸਤਨ 50 ਮੌਤਾਂ ਹਫ਼ਤੇ ਭਰ ਦੇ ਪਹਿਲੇ ਦਿਨ ਨਾਲੋਂ ਰੋਜ਼ਾਨਾ 10 ਪ੍ਰਤੀਸ਼ਤ ਵੱਧ ਹਨ ।" ਟੈਮ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਮੰਗਲਵਾਰ ਤੱਕ ਕੈਨੇਡਾ ਵਿਚ ਚਿੰਤਾ ਦੇ ਕੁੱਲ 98,393 ਵੈਰੀਐਂਟ ਸਾਹਮਣੇ ਆਏ, ਜਿਨ੍ਹਾਂ ਵਿਚ 94,575 ਬੀ.1.1.7 ਰੂਪ, 3,240 ਪੀ .1 ਰੂਪ ਅਤੇ 578 ਬੀ.1.351 ਵੈਰੀਐਂਟ ਸ਼ਾਮਲ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News