ਕੈਨੇਡਾ ''ਚ ਕੋਰੋਨਾ ਦੀ ਦਹਿਸ਼ਤ, ਤੇਜ਼ੀ ਨਾਲ ਵੱਧ ਰਹੇ ਨਵੇਂ ਵੈਰੀਐਂਟ ਦੇ ਮਾਮਲੇ
Monday, Mar 22, 2021 - 05:58 PM (IST)
ਓਟਾਵਾ (ਭਾਸ਼ਾ): ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫਸਰ ਥੈਰੇਸਾ ਟੇਮ ਨੇ ਘੋਸ਼ਣਾ ਕੀਤੀ ਹੈ ਕਿ ਦੇਸ਼ ਵਿਚ ਕੋਵਿਡ-19 ਵੈਰੀਐਂਟ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਐਤਵਾਰ ਨੂੰ ਆਪਣੇ ਤਾਜ਼ਾ ਅਪਡੇਟ ਵਿਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ 18 ਮਾਰਚ ਤੱਕ ਕੁੱਲ 4,499 ਵੇਰੀਐਂਟ ਸੰਬੰਧੀ ਮਾਮਲੇ ਸਾਹਮਣੇ ਆਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਦੱਖਣੀ ਅਫਰੀਕਾ ਨੇ ਭਾਰਤ ਤੋਂ ਪ੍ਰਾਪਤ 'ਐਸਟ੍ਰਾਜ਼ੇਨੇਕਾ' ਟੀਕੇ 14 ਦੇਸਾਂ ਨੂੰ ਵੇਚੇ
ਟੈਮ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ,“ਕੈਨੇਡਾ ਦੇ ਕੁਝ ਹਿੱਸਿਆਂ ਵਿਚ ਚਿੰਤਾ ਦੇ ਮਾਮਲੇ ਵੱਧ ਰਹੀ ਦਰ ਨੂੰ ਦਰਸਾਉਂਦੇ ਹਨ ਅਤੇ ਇਹ ਵੱਡੀ ਗਿਣਤੀ ਵਿਚ ਪ੍ਰਕੋਪ ਨਾਲ ਜੁੜੇ ਹੋਏ ਹਨ।" ਉਹਨਾਂ ਨੇ ਕਿਹਾ ਕਿ18 ਮਾਰਚ ਨੂੰ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਨੇ, ਜਿਸ ਦੀ ਆਬਾਦੀ 14 ਮਿਲੀਅਨ ਹੈ, ਨੇ ਐਲਾਨ ਕੀਤਾ ਕਿ ਕੋਵਿਡ-19 ਦੇ ਵੱਧਦੇ ਮਾਮਲਿਆਂ ਕਾਰਨ ਮਹਾਮਾਰੀ ਦੀ ਤੀਜੀ ਲਹਿਰ ਚੱਲ ਰਹੀ ਹੈ। ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਹੁਣ ਤੱਕ ਕੁੱਲ 933,230 ਕੋਰੋਨਾ ਵਾਇਰਸ ਮਾਮਲੇ ਦਰਜ ਹਨ, ਜਿਨ੍ਹਾਂ ਵਿਚ 22,673 ਮੌਤਾਂ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਪੰਜਾਬੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਭਾਈਚਾਰੇ 'ਚ ਸੋਗ ਦੀ ਲਹਿਰ
ਦੇਸ਼ ਦਾ ਤਾਜ਼ਾ ਰਾਸ਼ਟਰੀ ਪੱਧਰ ਦਾ ਅੰਕੜਾ 12-18 ਮਾਰਚ ਨੂੰ ਰੋਜ਼ਾਨਾ ਔਸਤਨ 3,297 ਨਵੇਂ ਕੇਸ ਦਰਸਾਉਂਦਾ ਹੈ।ਇਸ ਵੇਲੇ ਦੇਸ਼ ਭਰ ਵਿੱਚ 34,283 ਐਕਟਿਵ ਕੇਸ ਹਨ। ਟੈਮ ਨੇ ਐਤਵਾਰ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਕੋਵਿਡ-19 ਕੈਨੇਡਾ ਵਿਚ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਹਨਾਂ ਵਿਚ 20-29 ਸਾਲ ਦੀ ਉਮਰ ਵਾਲਿਆਂ ਵਿਚ ਲਾਗ ਦੀ ਦਰ ਸਭ ਤੋਂ ਵੱਧ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।