ਕੈਨੇਡਾ ''ਚ ਕੋਵਿਡ-19 ਮਾਮਲੇ 200,000 ਤੋਂ ਪਾਰ
Tuesday, Oct 20, 2020 - 12:29 PM (IST)
ਓਟਾਵਾ (ਏ.ਐੱਨ.ਆਈ.): ਕੈਨੇਡਾ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਵੱਧਦੇ ਮਾਮਲਿਆਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਹੈਲਥ ਕੈਨੇਡਾ ਦੀ ਰਿਪੋਰਟ ਮੁਤਾਬਕ, ਦੇਸ਼ ਵਿਚ ਕੋਵਿਡ -19 ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 200,000 ਤੋਂ ਪਾਰ ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 67 ਸਾਲ ਬਾਅਦ ਕਿਸੇ ਬੀਬੀ ਨੂੰ ਮੌਤ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਸਰਕਾਰੀ ਸਿਹਤ ਵਿਭਾਗ ਦੇ ਮੁਤਾਬਕ, ਮਹਾਮਾਰੀ ਦੇ ਪੂਰੇ ਸਮੇਂ ਲਈ, ਦੇਸ਼ ਵਿਚ ਸੰਕ੍ਰਮਿਤ ਲੋਕਾਂ ਦੀ ਗਿਣਤੀ ਕੁੱਲ 201,437 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 9,778 ਮੌਤਾਂ ਹੋਈਆਂ ਅਤੇ 169,000 ਤੋਂ ਵੱਧ ਠੀਕ ਹੋਏ। ਸਭ ਤੋਂ ਵੱਧ ਮਾਮਲੇ ਕਿਊਬੇਕ (94,429) ਅਤੇ ਓਂਟਾਰੀਓ (65,075) ਸੂਬਿਆਂ ਵਿਚ ਦਰਜ ਕੀਤੇ ਗਏ। ਗੌਰਤਲਬ ਹੈ ਕਿ 11 ਮਾਰਚ ਨੂੰ, ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਨੋਵਲ ਕੋਰੋਨਾਵਾਇਰਸ ਸੰਕਰਮਣ (ਕੋਵਿਡ-19) ਦੇ ਪ੍ਰਕੋਪ ਨੂੰ ਮਹਾਮਾਰੀ ਐਲਾਨਿਆ ਸੀ।