ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ
Thursday, Mar 18, 2021 - 06:03 PM (IST)
ਓਟਾਵਾ (ਭਾਸ਼ਾ): ਕੋਰੋਨਾ ਲਾਗ ਦੇ ਮਾਮਲੇ ਵਧਣ ਕਾਰਨ ਕੈਨੇਡਾ ਵਿਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕੈਨੇਡਾ ਵਿਚ ਕੋਵਿਡ-19 ਦੇ ਵੱਖ-ਵੱਖ ਵੈਰੀਐਂਟ ਤੇਜ਼ੀ ਨਾਲ ਫੈਲ ਰਹੇ ਹਨ। ਸਿਹਤ ਅਧਿਕਾਰੀਆਂ ਅਨੁਸਾਰ ਅਜਿਹਾ ਹੋਣ ਦਾ ਕਾਰਨ ਇਹ ਹੈ ਕਿ ਪਿਛਲੇ ਮਹੀਨੇ ਮਾਮਲਿਆਂ ਵਿਚ ਗਿਰਾਵਟ ਆਉਣ ਤੋਂ ਬਾਅਦ ਕੁਝ ਸੂਬਿਆਂ ਵਿਚ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਇਕ ਅਪਡੇਟ ਵਿਚ ਕਿਹਾ ਹੈ ਕਿ ਸੋਮਵਾਰ ਤੋਂ ਦੇਸ਼ ਭਰ ਵਿਚ ਵੈਰੀਐਂਟ ਨਾਲ ਸਬੰਧਤ 468 ਨਵੇਂ ਮਾਮਲਿਆਂ ਨਾਲ ਬੁੱਧਵਾਰ ਤੱਕ ਚਿੰਤਾ ਦੇ ਕੁੱਲ 4,086 ਮਾਮਲੇ ਸਾਹਮਣੇ ਆਏ ਹਨ।
ਅਪਡੇਟ ਮੁਤਾਬਕ, 'ਚਿੰਤਾ ਦੇ ਰੂਪਾਂ' ਵਿਚ ਹੁਣ 3,777 B.1.1.7, 238 B.1.351ਅਤੇ 71 P.1 ਸਟ੍ਰੇਨ ਸ਼ਾਮਲ ਹਨ। ਓਂਟਾਰੀਓ ਅਤੇ ਅਲਬਰਟਾ ਵਿਚ ਕ੍ਰਮਵਾਰ B.1.1.7 ਵੈਰੀਐਂਟ ਦੇ ਤਕਰੀਬਨ 1,131 ਅਤੇ 1,028 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿਚ ਇਸ ਵੇਰੀਐਂਟ ਦੇ 921 ਕੇਸਾਂ ਦੀ ਪੁਸ਼ਟੀ ਹੋਈ, ਜੋ 35 ਪ੍ਰਤੀਸ਼ਤ ਤੋਂ 40 ਪ੍ਰਤੀਸ਼ਤ ਵਧੇਰੇ ਛੂਤਕਾਰੀ ਮੰਨਿਆ ਜਾਂਦਾ ਹੈ।ਇਸ ਦੌਰਾਨ ਦੇਸ਼ ਭਰ ਵਿਚ ਕੁੱਲ ਮਾਮਲੇ 918,262 ਹਨ ਜਦਕਿ ਹੁਣ ਤੱਕ 22,546 ਮੌਤਾਂ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕ੍ਰੈਡਿਟ ਕਾਰਡਾਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਹੇਠ ਰੁਪਿੰਦਰ ਸਿੰਘ ਬਰਾੜ ਨੂੰ ਕੀਤਾ ਗਿਆ ਚਾਰਜ
ਦੇਸ਼ ਦੀ ਮੁੱਖ ਜਨਤਕ ਸਿਹਤ ਅਧਿਕਾਰੀ, ਥੈਰੇਸਾ ਟਾਮ ਨੇ ਬੁੱਧਵਾਰ ਨੂੰ ਕਿਹਾ ਕਿ ਰੋਜ਼ਾਨਾ ਔਸਤਨ ਮਾਮਲਿਆਂ ਦੀ ਗਿਣਤੀ ਹੁਣ ਵੱਧ ਰਹੀ ਹੈ। ਇਹ ਦੇਖਦੇ ਹੋਏ ਕਿ ਰਾਸ਼ਟਰੀ ਅੰਕੜੇ 10 ਮਾਰਚ ਤੋਂ ਸ਼ੁਰੂ ਹੋਣ ਵਾਲੇ 3,194 ਨਵੇਂ ਕੇਸਾਂ ਦੇ ਸੱਤ ਦਿਨਾਂ ਦੀ ਔਸਤ ਦਿਖਾਉਂਦੇ ਹਨ ਅਤੇ ਇਸ ਸਮੇਂ ਦੇਸ਼ ਵਿਚ 31,517 ਐਕਟਿਵ ਕੇਸ ਹਨ। ਟੈਮ ਨੇ ਟਵੀਟ ਕੀਤਾ, ਜਨਤਕ ਸਿਹਤ ਦੇ ਉਪਾਵਾਂ ਅਤੇ ਵਿਅਕਤੀਗਤ ਸਾਵਧਾਨੀਆਂ ਨੂੰ ਕਾਇਮ ਰੱਖਣਾ, ਲਾਗ ਦੀਆਂ ਦਰਾਂ ਨੂੰ ਘਟਾਉਣ ਅਤੇ ਤੇਜ਼ੀ ਨਾਲ ਮੁੜ ਉਭਰਨ ਅਤੇ ਇਸ ਦੇ ਗੰਭੀਰ ਨਤੀਜਿਆਂ ਤੋਂ ਬਚਣ ਲਈ ਮਹੱਤਵਪੂਰਨ ਹਨ। ਇਸ ਦੌਰਾਨ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਸਖਤ ਕਦਮ ਚੁੱਕੇ ਜਾਣ ਦਾ ਸਮਾਂ ਆ ਗਿਆ ਹੈ। ਉੱਧਰ ਜਨਵਰੀ ਦੇ ਸ਼ੁਰੂ ਵਿਚ ਮਾਮਲਿਆਂ ਦੀ ਗਿਣਤੀ ਘਟਣ ਤੋਂ ਬਾਅਦ ਕੈਨੇਡਾ ਦੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਸੀ।
ਨੋਟ- ਕੈਨੇਡਾ ਵਿਚ ਵਧੇ ਕੋਰੋਨਾ ਮਾਮਲੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।